ਕੈਨੇਡਾ ਦੇ ਸਕੂਲ ‘ਚ ਵੱਡਾ ਗੋ+ਲੀਕਾਂਡ, 10 ਲੋਕਾਂ ਦੀ ਮੌ+ਤ
ਕੈਨੇਡਾ (ਵੀਓਪੀ ਬਿਊਰੋ) ਕੈਨੇਡਾ ਦੇ ਇਲਾਕੇ ਟੰਬਲਰ ਰਿਜ਼ ਵਿੱਚ ਹੋਏ ਭਿਆਨਕ ਗੋਲੀਕਾਂਡ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਹੈ। RCMP ਮੁਤਾਬਕ ਇਸ ਹਾਦਸੇ ਵਿੱਚ ਕੁੱਲ 10 ਲੋਕਾਂ ਦੀ ਮੌਤ ਹੋਈ ਹੈ, ਜਿਨ੍ਹਾਂ ਵਿੱਚ 9 ਮਾਸੂਮ ਪੀੜਤ ਅਤੇ ਇੱਕ ਸ਼ੱਕੀ ਹਮਲਾਵਰ ਸ਼ਾਮਲ ਹੈ।
ਪੁਲਿਸ ਅਨੁਸਾਰ ਟੰਬਲਰ ਰਿਜ਼ ਸੈਕੰਡਰੀ ਸਕੂਲ ਦੇ ਅੰਦਰੋਂ 6 ਲੋਕਾਂ ਦੀਆਂ ਲਾਸ਼ਾਂ ਮਿਲੀਆਂ। ਇੱਕ ਜ਼ਖ਼ਮੀ ਨੇ ਹਸਪਤਾਲ ਲਿਜਾਂਦੇ ਸਮੇਂ ਦਮ ਤੋੜ ਦਿੱਤਾ, ਜਦਕਿ ਦੋ ਹੋਰ ਲੋਕਾਂ ਦੀ ਮੌਤ ਇੱਕ ਰਿਹਾਇਸ਼ੀ ਘਰ ਵਿੱਚ ਹੋਈ।
ਇਸ ਗੋਲੀਕਾਂਡ ਵਿੱਚ ਦੋ ਵਿਅਕਤੀ ਗੰਭੀਰ ਜ਼ਖ਼ਮੀ ਹੋਏ ਹਨ, ਜਿਨ੍ਹਾਂ ਨੂੰ ਹਵਾਈ ਰਾਹੀਂ ਹਸਪਤਾਲ ਭੇਜਿਆ ਗਿਆ ਹੈ। ਪੁਲਿਸ ਨੇ ਦੱਸਿਆ ਕਿ ਸ਼ੱਕੀ ਹਮਲਾਵਰ ਦੀ ਲਾਸ਼ ਵੀ ਸਕੂਲ ਅੰਦਰੋਂ ਮਿਲੀ
RCMP ਨੇ ਸ਼ੂਟਰ ਦੀ ਪਹਿਚਾਣ ਕਰ ਲਈ ਹੈ. ਘਟਨਾ ਤੋਂ ਬਾਅਦ ਇਲਾਕੇ ਵਿੱਚ ਸੁਰੱਖਿਆ ਕੜੀ ਕਰ ਦਿੱਤੀ ਗਈ ਹੈ ਅਤੇ ਜਾਂਚ ਜਾਰੀ ਹੈ।


