ਸਿੱਖ ਨੌਜਵਾਨ ਨੇ ਖੋਲ੍ਹ ਲਈ ਹੇਅਰ ਕਟਿੰਗ ਦੀ ਦੁਕਾਨ, ਨਿਹੰਗ ਸਿੰਘਾਂ ਨੇ ਚਾੜ੍ਹਿਆ ਕੁਟਾਪਾ
ਵੀਓਪੀ ਬਿਊਰੋ – ਸੰਗਰੂਰ ਦੇ ਭਵਾਨੀਗੜ੍ਹ ਨਜ਼ਦੀਕ ਪਿੰਡ ਭੱਟੀਵਾਲ ਕਲਾਂ ਦੇ ਵਿੱਚ ਇੱਕ ਹੇਅਰ ਕਟਿੰਗ ਦੀ ਦੁਕਾਨ ਕਰਨ ਵਾਲੇ ਸਿੱਖ ਦੁਕਾਨਦਾਰ ਦੀ ਕੁਝ ਨਿਹੰਗ ਸਿੰਘਾਂ ਵੱਲੋਂ ਆ ਕੇ ਕੁੱਟਮਾਰ ਕੀਤੀ ਗਈ। ਨਿਹੰਗ ਸਿੰਘਾਂ ਦਾ ਆਰੋਪ ਸੀ ਕਿ ਸਿੱਖ ਬਾਣੇ ਦੇ ਵਿੱਚ ਇਹ ਬਜ਼ੁਰਗ ਨੌਜਵਾਨਾਂ ਦੇ ਕੇਸ ਕਤਲ ਕਰ ਰਿਹਾ ਹੈ। ਦੂਜੇ ਪਾਸੇ ਦੁਕਾਨਦਾਰ ਦਾ ਕਹਿਣਾ ਸੀ ਕਿ ਉਹ ਇਕੱਲਾ ਹੈ ਆਪਣਾ ਘਰ ਚਲਾਉਣ ਦੇ ਲਈ ਇਹ ਹੇਅਰ ਕਟਿੰਗ ਦੀ ਦੁਕਾਨ ਚਲਾ ਰਿਹਾ ਹੈ।
ਇਸ ਤੋਂ ਬਾਅਦ ਮਾਮਲਾ ਗਰਮਾ ਜਾਂਦਾ ਹੈ ਅਤੇ ਪਿੰਡ ਦੇ ਗੁਰੂ ਘਰ ਦੇ ਵਿੱਚ ਅਨਾਉਂਸਮੈਂਟ ਹੁੰਦੀ ਹੈ ਤੇ ਪਿੰਡ ਦੇ ਲੋਕ ਇਕੱਠਾ ਹੋ ਜਾਂਦੇ ਹਨ ਉਹਨਾਂ ਦੇ ਆਉਣ ਤੋਂ ਪਹਿਲਾਂ ਕੁਝ ਨਿਹੰਗ ਸਿੰਘ ਉਥੋਂ ਫਰਾਰ ਹੋ ਜਾਂਦੇ ਹਨ ਅਤੇ ਇੱਕ ਨਿਹੰਗ ਸਿੰਘ ਪਿੰਡ ਵਾਸੀਆਂ ਦੇ ਹੱਥੇ ਚੜ ਜਾਂਦਾ ਹੈ,ਜਿਸ ਤੋਂ ਬਾਅਦ ਉਸਦੇ ਨਾਲ ਕੁੱਟਮਾਰ ਕੀਤੀ ਜਾਂਦੀ ਹ ਤੇ ਪੁਲਿਸ ਨੂੰ ਇਸ ਘਟਨਾ ਦੀ ਪੂਰੀ ਸੂਚਨਾ ਦਿੱਤੀ ਜਾਂਦੀ ਹੈ ਤੇ ਪੁਲਿਸ ਉਸ ਨੂੰ ਆਪਣੇ ਨਾਲ ਲੈ ਜਾਂਦੀ ਹੈ।
ਪਿੰਡ ਵਾਸੀਆਂ ਦਾ ਸਾਫ ਤੌਰ ‘ਤੇ ਕਹਿਣਾ ਹੈ ਕਿ ਪਿਛਲੇ ਕਈ ਸਾਲਾਂ ਤੋਂ ਇਹ ਬਜ਼ੁਰਗ ਇਸੇ ਜਗ੍ਹਾ ਦੇ ਉੱਪਰ ਦੁਕਾਨ ਕਰਕੇ ਆਪਣੇ ਘਰ ਦਾ ਗੁਜ਼ਾਰਾ ਕਰ ਰਿਹਾ ਹੈ ਇਹ ਬਿਮਾਰ ਹੈ ਕਿਡਨੀ ਦੀ ਬਿਮਾਰੀ ਨਾਲ ਪੀੜਿਤ ਹੈ ਜਿਸ ਤੋਂ ਬਾਅਦ ਕੁਝ ਦਿਨ ਦੁਕਾਨ ਬੰਦ ਵੀ ਰਹਿੰਦੀ ਹੈ ਇਸ ਦੇ ਨਾਲ ਮਾਰ ਕਟਾਈ ਕਰਨੀ ਬੇਹੱਦ ਗਲਤ ਹੈ ਇਸ ਨੂੰ ਸਮਝਾਇਆ ਜਾ ਸਕਦਾ ਸੀ ਜਾਂ ਇਸਦੀ ਦੁਕਾਨ ਬੰਦ ਕੀਤੀ ਜਾ ਸਕਦੀ ਸੀ ਪਰ ਅਚਾਨਕ ਆ ਕੇ ਇਸ ਤਰੀਕੇ ਨਾਲ ਕੁੱਟਮਾਰ ਕਰਨੀ ਬਿਲਕੁਲ ਗਲਤ ਹੈ। ਇਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ।
ਦੂਜੇ ਪਾਸੇ ਜਦੋਂ ਸੰਬੰਧਿਤ ਪੁਲਿਸ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਇਹ ਮਾਮਲਾ ਸਾਹਮਣੇ ਆਇਆ ਸੀ ਜਿੱਥੇ ਕੁਝ ਨਿਹੰਗ ਸਿੰਘਾਂ ਵੱਲੋਂ ਇੱਕ ਸਿੱਖ ਦੁਕਾਨਦਾਰ ਦੀ ਕੁੱਟਮਾਰ ਕੀਤੀ ਹੈ ਸੀ ਜੋ ਕਿ ਹੇਰ ਕੱਟਿੰਗ ਦੀ ਦੁਕਾਨ ਚਲਾ ਰਿਹਾ ਸੀ ਲੇਕਿਨ ਹੁਣ ਇਹ ਦੋਨਾਂ ਧਰਾਂ ਦਾ ਆਪਸੀ ਸਮਝੌਤਾ ਹੋ ਚੁੱਕਾ ਹੈ।


