ਪੰਜਾਬ ਪੁਲਿਸ ਦੀ ਤਿਆਰੀ ਕਰਦੇ ਨੌਜਵਾਨ ਦੀ ਦੌੜਦਿਆਂ-ਦੌੜਦਿਆਂ ਮੌ++ਤ

ਪੰਜਾਬ ਪੁਲਿਸ ਦੀ ਤਿਆਰੀ ਕਰਦੇ ਨੌਜਵਾਨ ਦੀ ਦੌੜਦਿਆਂ-ਦੌੜਦਿਆਂ ਮੌ++ਤ

ਫਾਜ਼ਿਲਕਾ (ਵੀਓਪੀ ਬਿਊਰੋ) – ਫਾਜ਼ਿਲਕਾ ਵਿੱਚ ਇੱਕ ਨੌਜਵਾਨ ਦੀ ਉਸ ਸਮੇਂ ਮੌਤ ਹੋ ਗਈ, ਜਦੋਂ ਉਹ ਫੌਜ ਅਤੇ ਪੰਜਾਬ ਪੁਲਿਸ ਵਿੱਚ ਭਰਤੀ ਲਈ ਤਿਆਰੀ ਕਰ ਰਿਹਾ ਸੀ ਅਤੇ ਮੈਦਾਨ ਵਿੱਚ ਦੌੜ ਲਗਾ ਰਿਹਾ ਸੀ। ਉਕਤ ਨੌਜਵਾਨ ਦੇ ਪਿਤਾ ਦੀ ਵੀ ਇੱਕ ਸਾਲ ਪਹਿਲਾਂ ਮੌਤ ਹੋ ਚੁੱਕੀ ਹੈ ਅਤੇ ਪਰਿਵਾਰ ‘ਤੇ ਹੋਰ ਮੁਸੀਬਤਾਂ ਦਾ ਪਹਾੜ ਟੁੱਟ ਗਿਆ ਹੈ।

ਮਾਮਲਾ ਸਾਹਮਣੇ ਆਇਆ ਹੈ ਫਾਜ਼ਿਲਕਾ ਦੇ ਚੱਕ ਸਾਦੀਆਂ ਪਿੰਡ ਤੋਂ, ਜਿੱਥੇ ਦੇ ਇੱਕ 22 ਸਾਲਾ ਨੌਜਵਾਨ ਦੀ ਖੇਡ ਦੇ ਮੈਦਾਨ ਵਿੱਚ ਦੌੜਦੇ ਸਮੇਂ ਮੌਤ ਹੋ ਗਈ। 22 ਸਾਲਾ ਬਲਦੇਵ ਸਿੰਘ ਕਥਿਤ ਤੌਰ ‘ਤੇ ਬੀਐੱਸਐੱਫ ਅਤੇ ਪੰਜਾਬ ਪੁਲਿਸ ਵਿੱਚ ਸ਼ਾਮਲ ਹੋਣ ਦੀ ਤਿਆਰੀ ਕਰ ਰਿਹਾ ਸੀ।

error: Content is protected !!