ਲੁਟੇਰਿਆਂ ਨਾਲ ਭਿੜੀ ਮੁਟਿਆਰ, ਨੇੜੇ ਖੜ੍ਹੇ ਦੇਖਦੇ ਰਹੇ ਪੰਜਾਬ ਦੇ ਗੱਭਰੂ ਨੌਜਵਾਨ

ਲੁਟੇਰਿਆਂ ਨਾਲ ਭਿੜੀ ਮੁਟਿਆਰ, ਨੇੜੇ ਖੜ੍ਹੇ ਦੇਖਦੇ ਰਹੇ ਪੰਜਾਬ ਦੇ ਗੱਭਰੂ ਨੌਜਵਾਨ

ਵੀਓਪੀ ਬਿਊਰੋ- ਜਲੰਧਰ ‘ਚ ਇੱਕ ਮੁਟਿਆਰ ਲੁਟੇਰਿਆਂ ਦੇ ਨਾਲ ਭਿੜ ਗਈ ਪਰ ਹੈਰਾਨੀ ਦੀ ਗੱਲ ਕਿ ਨੇੜੇ ਖੜੇ ਦਰਜਨਾਂ ਨੌਜਵਾਨ ਉਸ ਵੱਲ ਦੇਖਦੇ ਹੀ ਰਹੇ ਕੀਤਾ ਕੁਝ ਨਹੀਂ। ਇਹ ਵਾਰਦਾਤ ਕਿਸ਼ਨਗੜ੍ਹ ਕਰਤਾਰਪੁਰ ਰੋਡ ‘ਤੇ ਫਰੀਦਪੁਰ ਸਟਾਪ ਨੇੜੇ ਵਾਪਰੀ।

ਜਾਣਕਾਰੀ ਮੁਤਾਬਕ ਕਪੂਰਥਲਾ ਦੀ ਰਹਿਣ ਵਾਲੀ ਜੋਤੀ ਰਾਣੀ, ਦੁੱਗਰੀ ਪਿੰਡ ਵਿੱਚ ਰਿਸ਼ਤੇਦਾਰਾਂ ਨੂੰ ਮਿਲਣ ਲਈ ਐਕਟਿਵਾ ‘ਤੇ ਸਵਾਰ ਹੋ ਕੇ ਜਾ ਰਹੀ ਸੀ ਕਿ ਮੋਟਰਸਾਈਕਲ ‘ਤੇ ਦੋ ਲੁਟੇਰੇ ਉਸਦਾ ਪਿੱਛਾ ਕਰਨ ਲੱਗ ਪਏ। ਜ਼ਖਮੀ ਹੋਣ ਦੇ ਬਾਵਜੂਦ, ਜੋਤੀ ਨੇ ਹਿੰਮਤ ਦਿਖਾਈ ਅਤੇ ਲੁਟੇਰੇ ਦਾ ਮੋਟਰਸਾਈਕਲ ਫੜ ਲਿਆ ਪਰ ਦੋਸ਼ੀ ਬੰਦੂਕ ਦੀ ਨੋਕ ‘ਤੇ ਉਸਦਾ ਪਰਸ ਖੋਹ ਕੇ ਭੱਜ ਗਏ।

ਔਰਤ ਦੇ ਪਰਸ ਵਿੱਚ ਲਗਭਗ 20,000 ਰੁਪਏ ਵਿਦੇਸ਼ੀ ਕਰੰਸੀ, ਉਸਦਾ ਪਾਸਪੋਰਟ ਅਤੇ ਹੋਰ ਮਹੱਤਵਪੂਰਨ ਦਸਤਾਵੇਜ਼ ਸਨ। ਹੈਰਾਨੀ ਦੀ ਗੱਲ ਹੈ ਕਿ ਮੌਕੇ ‘ਤੇ ਮੌਜੂਦ ਲੋਕ ਦਰਸ਼ਕ ਬਣੇ ਰਹੇ ਅਤੇ ਕੋਈ ਵੀ ਮਦਦ ਲਈ ਅੱਗੇ ਨਹੀਂ ਆਇਆ। ਕਿਸ਼ਨਗੜ੍ਹ ਪੁਲਿਸ ਚੌਕੀ ਦੇ ਇੰਚਾਰਜ ਏਐਸਆਈ ਰਾਜਿੰਦਰ ਸ਼ਰਮਾ ਨੇ ਦੱਸਿਆ ਕਿ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਮੁਲਜ਼ਮਾਂ ਦੀ ਪਛਾਣ ਕਰਨ ਅਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਹਨ।

error: Content is protected !!