ਭਰੋਸਾ ਕਰ ਕੇ ਰੱਖੇ ਕਰਿੰਦੇ ਨੇ ਹੀ ਪੈਸੇ ਲੁੱਟ ਕੇ ਤੋੜਿਆ ਦਿਲ

ਭਰੋਸਾ ਕਰ ਕੇ ਰੱਖੇ ਕਰਿੰਦੇ ਨੇ ਹੀ ਪੈਸੇ ਲੁੱਟ ਕੇ ਤੋੜਿਆ ਦਿਲ

ਸੁਲਤਾਨਪੁਰ ਲੋਧੀ (ਵੀਓਪੀ ਬਿਊਰੋ) ਜਦੋਂ ਕੋਈ ਪੈਸੇ ਦਾ ਹਿਸਾਬ ਕਿਤਾਬ ਰੱਖਣ ਲਈ ਕਰਿੰਦਾ ਰੱਖੇ ਅਤੇ ਉਸ ‘ਤੇ ਰੱਖਿਆ ਭਰੋਸਾ ਹੀ ਉਹ ਤੋੜ ਦੇਵੇ ਤਾਂ ਫਿਰ ਮਾਲਕ ਦੇ ਦਿਲ ‘ਤੇ ਕੀ ਬੀਤੇਗੀ? ਅਜਿਹਾ ਹੀ ਇੱਕ ਭਰੋਸਾ ਟੁੱਟਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਸੁਲਤਾਨਪੁਰ ਲੋਧੀ ਤੋਂ, ਆਓ ਜਾਣਦੇ ਹਾਂ ਪੂਰਾ ਮਾਮਲਾ।

ਸੁਲਤਾਨਪੁਰ ਲੋਧੀ ਵਿੱਚ 2 ਲੱਖ 73 ਹਜ਼ਾਰ ਰੁਪਏ ਦੀ ਬੈਂਕ ਲੁੱਟ ਦਾ ਮਾਮਲਾ ਹੁਣ ਸਨਸਨੀਖੇਜ਼ ਖੁਲਾਸੇ ਨਾਲ ਸਾਹਮਣੇ ਆਇਆ ਹੈ। ਆਈਪੀਐਸ ਧਰਿੰਦਰਾ ਵਰਮਾ ਨੇ ਮਾਮਲੇ ਦਾ ਖੁਲਾਸਾ ਕਰਦਿਆਂ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਲਈ ਐਸਐਚਓ ਹਰਿੰਦਰ ਸਿੰਘ ਮੁਖੀ ਥਾਣਾ ਸੁਲਤਾਨਪੁਰ ਲੋਧੀ ਦੀ ਅਗਵਾਈ ਹੇਠ ਇੱਕ ਸਪੈਸ਼ਲ ਪੁਲਿਸ ਟੀਮ ਬਣਾਈ ਗਈ ਸੀ।

ਜਾਂਚ ਦੌਰਾਨ ਹੈਰਾਨ ਕਰਨ ਵਾਲਾ ਖੁਲਾਸਾ ਸਾਹਮਣੇ ਆਇਆ ਕਿ ਲੁੱਟ ਦਾ ਡਰਾਮਾ ਕਰਨ ਵਾਲਾ ਕੋਈ ਬਾਹਰਲਾ ਗਿਰੋਹ ਨਹੀਂ ਸੀ, ਸਗੋਂ RBL Finserve Limited Bank ਦਾ ਕੈਸ਼ ਕਲੇਕਸ਼ਨ ਕਰਨ ਵਾਲਾ ਕਰਿੰਦਾ ਹੀ ਦੋਸ਼ੀ ਨਿਕਲਿਆ।

ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਉਸ ਕੋਲੋਂ 2 ਲੱਖ 65 ਹਜ਼ਾਰ ਰੁਪਏ ਨਕਦ, ਇੱਕ ਟੈਬ ਅਤੇ KYC ਡਿਵਾਈਸ ਵੀ ਬਰਾਮਦ ਕਰ ਲਈ।

error: Content is protected !!