ਹੋਟਲ ‘ਚ ਪੁੱਛਗਿੱਛ ਕਰਨ ਪਹੁੰਚੇ ਨਿਹੰਗ ਸਿੰਘ, ਪੁਲਿਸ ਨੇ ਦਰਜ ਕੀਤਾ ਮਾਮਲਾ

ਹੋਟਲ ‘ਚ ਪੁੱਛਗਿੱਛ ਕਰਨ ਪਹੁੰਚੇ ਨਿਹੰਗ ਸਿੰਘ, ਪੁਲਿਸ ਨੇ ਦਰਜ ਕੀਤਾ ਮਾਮਲਾ

 

ਵੀਓਪੀ ਬਿਊਰੋ- ਅਬੋਹਰ ਦੇ ਇੱਕ ਹੋਟਲ ਵਿੱਚ ਕੁਝ ਨਿਹੰਗ ਸਿੰਘ ਆ ਕੇ ਹੋਟਲ ਕਰਿੰਦਿਆਂ ਕੋਲੋਂ ਪੁੱਛ ਰਿੱਛ ਕਰਦੇ ਹਨ ਅਤੇ ਇਲਜ਼ਾਮ ਲੱਗਦੇ ਨੇ ਕਿ ਨਿਹੰਗ ਸਿੰਘ ਉਨ੍ਹਾਂ ਕੋਲੋਂ ਪੈਸੇ ਮੰਗਦੇ ਸਨ।

ਹੁਣ ਇਸ ਮਾਮਲੇ ਵਿੱਚ ਨਿਹੰਗ ਸਿੰਘਾਂ ‘ਤੇ ਪਰਚਾ ਵੀ ਦਰਜ ਹੋਇਆ ਤੇ ਹੋਟਲ ਦੇ ਮਾਲਿਕ ਵੱਲੋਂ ਨਿਹੰਗ ਸਿੰਘਾਂ ਵੱਲੋਂ ਪੈਸੇ ਦੀ ਮੰਗ ਕਰਨ ਦੇ ਦੋਸ਼ ਲਗਾਏ ਗਏ। ਇਹ ਨਿਹੰਗ ਸਿੰਘ ਬਟਾਲਾ ਦੇ ਇਲਾਕੇ ਦੇ ਰਹਿਣ ਵਾਲੇ ਆ ਅੱਜ ਇਹਨਾਂ ਨਿਹੰਗ ਸਿੰਘਾਂ ਦਾ ਪੱਖ ਆਇਆ ਸਾਹਮਣੇ ਨਿਹੰਗ ਸਿੰਘਾ ਕਿਹਾ ਕਿ ਸਾਡੇ ਕੋਲ ਪੁਖਤਾ ਸਬੂਤ ਨੇ ਕਿ ਇਸ ਹੋਟਲ ਦੇ ਵਿੱਚ ਇੱਕ ਲੜਕੀ ਤੇ ਸੱਤ ਤੋਂ ਅੱਠ ਲੜਕੇ ਇੱਕੋ ਹੀ ਕਮਰੇ ਵਿੱਚ ਮੌਜੂਦ ਸਨ ਤੇ ਲੜਕੀ ਦੇ ਕਮਰੇ ਦੇ ਵਿੱਚ ਕੁਝ ਅਜਿਹੀਆਂ ਇਤਰਾਜ਼ਯੋਗ ਚੀਜ਼ਾਂ ਸੀ।

ਦੂਸਰੇ ਪਾਸੇ ਨਿਹੰਗ ਸਿੰਘਾਂ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਜੇਕਰ ਅਸੀਂ ਪੈਸੇ ਦੀ ਮੰਗ ਕੀਤੀ ਹੋਵੇ ਜਾਂ ਪਿਸਤੌਲ ਦਿਖਾਈ ਹੋਵੇ ਇਸ ਦਾ ਕੋਈ ਵੀ ਸਬੂਤ ਹੋਟਲ ਮਾਲਕ ਸੋਸ਼ਲ ਮੀਡੀਆ ‘ਤੇ ਪਾ ਦੇਣ ਜਾਂ ਕਿਸੇ ਅਧਿਕਾਰੀ ਨੂੰ ਦਿਖਾ ਦੇਣ ਤਾਂ ਅਸੀਂ ਸਜ਼ਾ ਭੁਗਤਣ ਲਈ ਤਿਆਰ ਹਾਂ ਜੇਕਰ ਹੋਟਲ ਮਾਲਕ ਨੇ ਅਜਿਹਾ ਨਾ ਕੀਤਾ ਤੇ ਅਸੀਂ ਕਾਨੂੰਨ ਮੁਤਾਬਕ ਕਾਰਵਾਈ ਕਰਵਾਵਾਂਗੇ ਤੇ ਮਾਣਹਾਣੀ ਦਾ ਦਾਅਵਾ ਵੀ ਕਰਾਂਗੇ।

error: Content is protected !!