ਪੈਨਿਕ ਹੋਏ ਲੋਕਾਂ ਨੇ ਪੈਟਰੋਲ ਪੰਪਾਂ ‘ਤੇ ਲਾ ਲਈਆਂ ਲੰਬੀਆਂ ਲਾਈਨਾਂ

ਗੁਰਦਾਸਪੁਰ (ਵੀਓਪੀ ਬਿਊਰੋ) ਦੇਸ਼ ਭਰ ਵਿੱਚ ਇਸ ਸਮੇਂ ਮਾਹੌਲ ਲੋਕਾਂ ਦੇ ਮਨਾਂ ਵਿੱਚ ਡਰ ਵਾਲਾ ਹੈ ਕਿਉਂਕਿ ਮੱਧ ਏਸ਼ੀਆ ਵਿੱਚ ਲੱਗੀ ਜੰਗ ਨੇ ਭਾਰਤ ਤੇ ਵੀ ਕਾਫੀ ਡੂੰਘਾ ਅਸਰ ਕੀਤਾ ਹੈ। ਐੱਲਪੀਜੀ ਤੇ ਪੈਟਰੋਲ ਦੀਆ ਕੀਮਤਾਂ ਵਿੱਚ ਵਾਧਾ ਘਾਟੇ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ, ਪੀਐਮ ਮੋਦੀ ਵੀ ਪਿਛਲੇ ਦਿਨੀ ਕਹਿ ਚੁੱਕੇ ਨੇ ਕਿ ਹਾਲਾਂਕਿ ਜੰਗ ਕਾਰਨ ਭਾਰਤ ਵਿੱਚ ਤਣਾਅ ਹੈ ਪਰ ਕੇਂਦਰ ਸਰਕਾਰ ਲੋਕਾਂ ਦੀ ਸਮੱਸਿਆ ਹੱਲ ਕਰਨ ਲਈ ਪੂਰੀ ਤਰਹਾਂ ਯਤਨਸ਼ੀਲ ਹੈ।
ਉੱਥੇ ਹੀ ਹੁਣ ਖਬਰ ਸਾਹਮਣੇ ਆਈ ਹੈ ਕਿ ਪੰਜਾਬ ਵਿੱਚ ਨਿੱਜੀ ਪੈਟਰੋਲ ਡੀਜ਼ਲ ਕੰਪਨੀ ਨਾਇਰਾਂ ਨੇ ਤੇਲ ਦੇ ਭਾਵ ਵਧਾ ਦਿੱਤੇ ਹਨ। ਨਾਇਰਾ ਕੰਪਨੀ ਨੇ ਪੈਟਰੋਲ ਪੰਪਾਂ ਤੇ ਪੈਟਰੋਲ ਦੇ ਭਾਅ ਪੰਜ ਰੁਪਏ ਅਤੇ ਡੀਜ਼ਲ ਦੇ ਭਾਅ ਕਰੀਬ 3 ਰੁਪਏ ਪ੍ਰਤੀ ਲੀਟਰ ਤੱਕ ਵਧਾ ਦਿੱਤੇ ਹਨ।
ਇਸ ਤੋਂ ਬਾਅਦ ਲੋਕਾਂ ਵਿੱਚ ਡਰ ਦਾ ਮਾਹੌਲ ਪੈਦਾ ਹੋ ਗਿਆ ਹੈ ਕਿ ਤੇਲ ਵਧਣ ਵਾਲਾ ਹੈ ਹਾਲਾਂਕਿ ਕੇਂਦਰ ਸਰਕਾਰ ਇਹ ਵੀ ਗੱਲ ਕਹਿ ਚੁੱਕੀ ਹੈ ਕਿ ਉਹਨਾਂ ਨੇ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਸਥਿਰ ਰੱਖਣ ਲਈ ਕਾਫੀ ਕੰਮ ਕਰਨੇ ਸ਼ੁਰੂ ਕਰ ਦਿੱਤੇ ਹਨ ਲੋਕਾਂ ਨੂੰ ਪੈਨਿਕ ਹੋਣ ਦੀ ਲੋੜ ਨਹੀਂ ਹੈ ਪਰ ਲੋਕੀ ਫਿਰ ਵੀ ਅਫਵਾਹਾਂ ਵਿੱਚ ਆ ਕੇ ਪੈਟਰੋਲ ਪੰਪਾਂ ਦੇ ਲੰਬੀਆਂ ਲੰਬੀਆਂ ਕਤਾਰਾਂ ਬਣਾ ਕੇ ਤੇਲ ਭਰਵਾਉਣ ਲਈ ਪਹੁੰਚਣ ਲੱਗ ਪਏ ਹਨ।
ਉਧਰ ਪੈਟਰੋਲ ਪੰਪ ਮਾਲਕ ਦਾ ਕਹਿਣਾ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਤਿੰਨ ਦਿਨ ਦਾ ਸਟਾਕ ਮੌਜੂਦ ਹੈ, ਨਾ ਹੀ ਕਿਸੇ ਤਰ੍ਹਾਂ ਦੇ ਰੇਟ ਵਧਣ ਦੇ ਆਸਾਰ ਲੋਕ ਬੇਵਜਾ ਪੈਨਿਕ ਹੋ ਰਹੇ ਹਨ।

