ਹੋਟਲ ‘ਚ ਮੱਛੀ ਪਿੱਛੇ ਲੜ ਪਏ ਸਰਪੰਚ ਤੇ ਮਾਲਕ, ਬਿੱਲ ਲੈ ਕੇ ਆਏ ਕਰਿੰਦੇ ਦੇ ਮਾਰਿਆ ਥੱਪੜ
ਜਲਾਲਾਬਾਦ (ਵੀਓਪੀ ਬਿਊਰੋ) ਇੱਕ ਪਾਸੇ ਅਮਰੀਕਾ-ਇਜ਼ਰਾਇਲ ਅਤੇ ਇਰਾਨ ਵਿਚਾਲੇ ਜੰਗ ਲੱਗਣ ਕਾਰਨ ਭਾਰਤ ਵਿੱਚ ਵੀ ਪੈਟਰੋਲ ਡੀਜ਼ਲ ਅਤੇ ਐੱਲਪੀਜੀ ਗੈਸ ਸਿਲੰਡਰ ਦੀ ਭਾਰੀ ਕਮੀ ਚੱਲ ਰਹੀ ਹੈ। ਵੱਡੇ ਸ਼ਹਿਰਾਂ ਵਿੱਚ ਤਾਂ ਐੱਲਪੀਜੀ ਗੈਸ ਸਿਲੰਡਰ ਹੁਣ ਮਿਲ ਹੀ ਨਹੀਂ ਰਿਹਾ। ਉਥੇ ਹੀ ਦੂਜੇ ਪਾਸੇ ਇਸ ਸਮੱਸਿਆ ਕਾਰਨ ਕਾਫੀ ਹੋਟਲ ਤੇ ਰੈਸਟੋਰੈਂਟ ਬੰਦ ਹੋ ਰਹੇ ਨੇ ਪਰ ਪੰਜਾਬ ਦੇ ਜਲਾਲਾਬਾਦ ਵਿੱਚ ਤਾਂ ਇੱਕ ਅਜੀਬੋ-ਗਰੀਬ ਹੀ ਮਾਮਲਾ ਸਾਹਮਣੇ ਆ ਗਿਆ।
ਇੱਥੇ ਜਲਾਲਾਬਾਦ ਵਿੱਚ ਇੱਕ ਹੋਟਲ ਵਿੱਚ ਹੋਟਲ ਮਾਲਕ ਅਤੇ ਗ੍ਰਾਹਕ ਵਿੱਚ ਇਸ ਲਈ ਝਗੜਾ ਹੋ ਗਿਆ ਕਿ ਜਦ ਗਾਹਕ ਨੇ ਮੱਛੀ ਖਾਣ ਲਈ ਆਰਡਰ ਕੀਤੀ ਤਾਂ ਬਿੱਲ ਦੇਣ ਦੇ ਸਮੇਂ ਗਾਹਕ ਨੇ ਕਿਹਾ ਕਿ ਮੱਛੀ ਤਾਂ ਕੱਚੀ ਸੀ ਇਸ ਲਈ ਬਿੱਲ ਕਾਹਦਾ? ਇਸ ਨੂੰ ਲੈ ਕੇ ਕਲੇਸ਼ ਹੋ ਗਈ ਅਤੇ ਗੱਲ ਹੱਥੋਂ ਪਾਈ ਤੱਕ ਪਹੁੰਚ ਗਈ।
ਜਲਾਲਾਬਾਦ ਦੇ ਵਿੱਚ ਦੀਪ ਰੈਸਟੋਰੈਂਟ ਸੰਚਾਲਕ ਦੇ ਮੁਤਾਬਕ ਦੋ ਲੋਕ ਉਹਨਾਂ ਦੇ ਰੈਸਟੋਰੈਂਟ ਤੇ ਸ਼ਰਾਬ ਦੇ ਨਸ਼ੇ ਵਿੱਚ ਆਏ ਤੇ ਮੱਛੀ ਖਾਣ ਦੀ ਡਿਮਾਂਡ ਕੀਤੀ। ਹਾਲਾਂਕਿ ਉਹਨਾਂ ਵੱਲੋਂ ਮੱਛੀ ਦਾ ਆਰਡਰ ਲਾ ਦਿੱਤਾ ਗਿਆ। ਮੱਛੀ ਖਾਣ ਤੋਂ ਬਾਅਦ ਬਿੱਲ ਦੇਣ ਵੇਲੇ ਉਹਨਾਂ ਨੇ ਕਿਹਾ ਕਿ ਮੱਛੀ ਕੱਚੀ ਸੀ। ਹਾਲਾਂਕਿ ਰੈਸਟੋਰੈਂਟ ਸੰਚਾਲਕ ਦਾ ਕਹਿਣਾ ਕਿ ਉਹਨਾਂ ਨੇ ਇਹ ਵੀ ਕਿਹਾ ਕਿ ਇਸ ਬਾਬਤ ਤੁਸੀਂ ਸ਼ਿਕਾਇਤ ਦੇ ਸਕਦੇ ਸੀ, ਜਿਸ ‘ਤੇ ਉਹ ਆਰਡਰ ਦੁਬਾਰਾ ਬਣਵਾ ਦਿੰਦੇ ਪਰ ਗਾਹਕ ਨੇ ਖੁਦ ਨੂੰ ਸਰਪੰਚ ਦੱਸਿਆ ਤੇ ਗਾਲੀ ਗਲੋਚ ਕਰਨਾ ਸ਼ੁਰੂ ਕਰ ਦਿੱਤਾ ਅਤੇ ਗੱਲ ਹੱਥੋ-ਪਾਈ ਤੱਕ ਪਹੁੰਚ ਗਈ।
ਫਿਲਹਾਲ ਹੁਣ ਮਾਮਲਾ ਪੁਲਿਸ ਦੇ ਧਿਆਨ ਵਿੱਚ ਹੈ।


