65 ਸਾਲਾਂ ਠਰਕੀ ਬੁੱਢਾ ਫਸਿਆ ਹਨੀ ਟ੍ਰੈਪ ‘ਚ… ਪੁੱਤ ਨੂੰ ਪਈ ਭਾਜੜ
ਫਾਜ਼ਿਲਕਾ (ਵੀਓਪੀ ਬਿਊਰੋ) ਕਈ ਵਾਰ ਤੁਸੀਂ ਲਾਲਚ ਵਿੱਚ ਆ ਜਾਂਦੇ ਹੋ ਤਾਂ ਆਪਣੇ ‘ਤੇ ਕਲੰਕ ਤਾਂ ਲਾਉਂਦੇ ਹੀ ਹੋ ਨਾਲ ਹੀ ਆਪਣੀ ਜਮ੍ਹਾਂ ਪੂੰਜੀ ਵੀ ਗੁਆ ਬੈਠਦੇ ਹੋ। ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਫਾਜ਼ਿਲਕਾ ਤੋਂ, ਜਿੱਥੇ ਇੱਕ 65 ਸਾਲਾ ਵਿਅਕਤੀ ਨੂੰ ਹਨੀ ਟ੍ਰੈਪ ਵਿੱਚ ਫਸਾਇਆ ਗਿਆ।
ਜਾਣਕਾਰੀ ਮੁਤਾਬਕ ਇੱਕ ਔਰਤ ਉਸਨੂੰ ਘਰ ਲੈ ਗਈ, ਉਸਨੂੰ ਅਗਵਾ ਕਰ ਲਿਆ ਅਤੇ ਉਸਦੇ ਪੁੱਤਰ ਤੋਂ 2.5 ਲੱਖ ਰੁਪਏ ਦੀ ਫਿਰੌਤੀ ਮੰਗੀ। ਪੁਲਿਸ ਨੇ ਤਿੰਨ ਔਰਤਾਂ ਸਮੇਤ ਛੇ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਫਾਜ਼ਿਲਕਾ ਪੁਲਿਸ ਨੇ ਹਨੀ ਟ੍ਰੈਪ ਮਾਮਲੇ ਦੇ ਸਬੰਧ ਵਿੱਚ ਤਿੰਨ ਔਰਤਾਂ ਸਮੇਤ ਛੇ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਦਾ ਕਹਿਣਾ ਹੈ ਕਿ ਇਹ ਗਿਰੋਹ ਮਾਸੂਮ ਲੋਕਾਂ ਨੂੰ ਹਨੀ ਟ੍ਰੈਪ ਵਿੱਚ ਫਸਾ ਰਿਹਾ ਸੀ ਅਤੇ ਉਨ੍ਹਾਂ ਤੋਂ ਲੱਖਾਂ ਰੁਪਏ ਦੀ ਫਿਰੌਤੀ ਵਸੂਲ ਰਿਹਾ ਸੀ।


