ਕਰਜ਼ ਤੋਂ ਪਰੇਸ਼ਾਨ ਹੋਏ 32 ਸਾਲਾਂ ਨੌਜਵਾਨ ਨੇ ਮਾਰੀ ਖੁਦ ਨੂੰ ਗੋਲ਼ੀ

ਕਰਜ਼ ਤੋਂ ਪਰੇਸ਼ਾਨ ਹੋਏ 32 ਸਾਲਾਂ ਨੌਜਵਾਨ ਨੇ ਮਾਰੀ ਖੁਦ ਨੂੰ ਗੋਲ਼ੀ

ਤਰਨ ਤਾਰਨ (ਵੀਓਪੀ ਬਿਊਰੋ) ਸਥਾਨਕ ਜ਼ਿਲ੍ਹੇ ਦੇ ਪਿੰਡ ਕੱਲਾ ਵਿੱਚ ਇੱਕ ਨੌਜਵਾਨ ਨੇ ਖੁਦਕੁਸ਼ੀ ਕਰ ਲਈ, ਖੁਦਕੁਸ਼ੀ ਦੀ ਵਜ੍ਹਾ ਕਰਜ਼ਾ ਦੱਸੀ ਜਾ ਰਹੀ ਹੈ। ਮ੍ਰਿਤਕ ਦੀ ਪਛਾਣ 32 ਸਾਲ ਦੇ ਦਿਲਾਵਰ ਸਿੰਘ ਵਜੋਂ ਹੋਈ ਹੈ।

ਦਿਲਾਵਰ ਸਿੰਘ ਖੇਤੀਬਾੜੀ ਦਾ ਕੰਮ ਕਰ ਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦਾ ਆ ਰਿਹਾ ਸੀ ਜੋ ਕਿ ਆਪਣੇ ਸਿਰ ਚੱਲੇ ਆ ਰਹੇ ਕਰਜ਼ੇ ਤੋਂ ਪ੍ਰੇਸ਼ਾਨ ਸੀ। ਪਰਿਵਾਰ ਅਤੇ ਪਿੰਡ ਵਾਲਿਆਂ ਨੇ ਦੱਸਿਆ ਕਿ ਅੱਜ ਸਵੇਰ ਦਿਲਾਵਰ ਨੇ ਆਪਣੇ ਘਰ ਦੇ ਕਮਰੇ ਵਿਚ ਵੜ ਕੇ ਆਪਣੇ ਆਪ ਨੂੰ ਗੋਲੀ ਮਾਰੀ ਲਈ ਗਈ ਗੋਲੀ ਲੱਗਣ ਕਾਰਨ ਦਿਲਾਵਰ ਦੀ ਮੌਕੇ ‘ਤੇ ਹੀ ਮੌਤ ਹੋ ਗਈ।

error: Content is protected !!