AAP ਦਾ BJP ਖਿਲਾਫ਼ ਪ੍ਰਦਰਸ਼ਨ, ਕਿਹਾ- ਸਾਨੂੰ ਡਰਾ ਕੇ ਭਾਜਪਾ ‘ਚ ਸ਼ਾਮਲ ਕਰਵਾ ਰਹੇ

AAP ਦਾ BJP ਖਿਲਾਫ਼ ਪ੍ਰਦਰਸ਼ਨ, ਕਿਹਾ- ਸਾਨੂੰ ਡਰਾ ਕੇ ਭਾਜਪਾ ‘ਚ ਸ਼ਾਮਲ ਕਰਵਾ ਰਹੇ

ਜਲੰਧਰ/ਚੰਡੀਗੜ੍ਹ (ਵੀਓਪੀ ਬਿਊਰੋ) ਈਡੀ ਨੇ ਆਮ ਆਦਮੀ ਪਾਰਟੀ ਦੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਦੇ ਖਿਲਾਫ ਕਾਰਵਾਈ ਕੀਤੀ ਅਤੇ ਉਸ ਨੂੰ ਗਿਰਫਤਾਰ ਕਰ ਲਿਆ ਫਿਲਹਾਲ ਉਹ ਸੱਤ ਦਿਨਾਂ ਦੇ ਰਿਮਾਂਡ ਤੇ ਹਨ। ਇਸ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਪੰਜਾਬ ਭਰ ਵਿੱਚ ਭਾਜਪਾ ਦੇ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ। ਵੱਖ ਵੱਖ ਸ਼ਹਿਰਾਂ ਵਿੱਚ ਰੋਸ ਪ੍ਰਦਰਸ਼ਨ ਹੋ ਰਹੇ ਹਨ।


AAP ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਈਡੀ ਦੀ ਗਲਤ ਵਰਤੋਂ ਕਰਕੇ ਬੀਜੀਪੀ ਵਿੱਚ ਸ਼ਾਮਲ ਹੋਣ ਦਾ ਦਬਾਅ ਬਣਾਇਆ ਜਾ ਰਿਹਾ ਹੈ। ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਪੰਜਾਬ ਦੇ ਵਿੱਚ ਈਡੀ ਦਾ ਦੁਰਉਪਯੋਗ ਕੀਤਾ ਜਾ ਰਿਹਾ ਪੰਜਾਬ ਦੀ ਆਮ ਆਦਮੀ ਪਾਰਟੀ ਦੇ ਲੀਡਰਾਂ, ਵਿਧਾਇਕਾਂ ਤੇ ਮੰਤਰੀਆਂ ਨੂੰ ਡਰਾ ਧਮਕਾ ਕੇ ਬੀਜੀਪੀ ਵਿੱਚ ਸ਼ਾਮਲ ਹੋਣ ਲਈ ਮਜਬੂਰ ਕੀਤਾ ਜਾ ਰਿਹਾ ਪਰ ਆਪ ਦੇ ਵਰਕਰ ਤੇ ਲੀਡਰ ਅਜਿਹੇ ਹਨ ਜੋ ਕਦੇ ਵੀ ਮੋਦੀ ਸਰਕਾਰ ਦੇ ਅਜਿਹੀਆਂ ਕਾਰਵਾਈਆਂ ਤੋ ਨਹੀਂ ਡਰਨਗੇ ਉਨ੍ਹਾਂ ਕਿਹਾ ਕਿ ਪੰਜਾਬੀਆਂ ਨੂੰ ਕਦੇ ਵੀ ਡਰਾਇਆ ਨਹੀਂ ਜਾ ਸਕਦਾ।

error: Content is protected !!