ਬੀਕਾਨੇਰ ਤੋਂ ਭੇਡਾਂ ਚਾਰਨ ਪੰਜਾਬ ਆਏ ਆਜੜੀ ਦਾ ਕ+ਤ+ਲ

ਬੀਕਾਨੇਰ ਤੋਂ ਭੇਡਾਂ ਚਾਰਨ ਪੰਜਾਬ ਆਏ ਆਜੜੀ ਦਾ ਕ+ਤ+ਲ

ਮੌੜ ਮੰਡੀ (ਵੀਓਪੀ ਬਿਊਰੋ) ਸਥਾਨਕ ਹਲਕੇ ਦੇ ਪਿੰਡ ਮਾਇਸਰਖਾਨਾ ਵਿਖੇ ਇੱਕ ਵਿਅਕਤੀ ਦਾ ਕਤਲ ਕਰ ਦਿੱਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਸ਼ਖਸ ਭੇਡਾਂ ਚਾਰਨ ਦਾ ਕੰਮ ਕਰਦਾ ਸੀ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਕੋਟ ਪੱਤਾ ਪੁਲਿਸ ਨੇ ਮੈਸਰਖਾਨਾ ਵਿਖੇ ਪਹੁੰਚ ਕੇ ਮ੍ਰਿਤਕ ਦੇਹ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਅਤੇ ਕੁਝ ਹੋਰ ਆਜੜੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ ਲੋਕਾਂ ਦਾ ਕਹਿਣਾ ਹੈ ਕਿ ਇਹ ਆਪਸ ਵਿੱਚ ਹੀ ਲੜੇ ਹੋਣਗੇ, ਜਿਸ ਕਾਰਨ ਇਹਨਾਂ ਨੇ ਆਪਣੇ ਸਾਥੀ ਦਾ ਕਤਲ ਕਰ ਦਿੱਤਾ।

ਇਸ ਸਬੰਧੀ ਪੁਲਿਸ ਨੇ ਕਿਹਾ ਕਿ ਮ੍ਰਿਤਕ ਬੀਕਾਂਨੇਰ ਤੋਂ ਭੇਡਾਂ ਚਾਰਨ ਲਈ ਆਇਆ ਹੋਇਆ ਸੀ, ਜਿਸ ਦਾ ਕਤਲ ਕਰ ਦਿੱਤਾ ਗਿਆ।

error: Content is protected !!