25 ਸਾਲ ਦੀ ਔਰਤ ਨੇ ਦਿੱਤਾ 9 ਬੱਚਿਆਂ ਨੂੰ ਜਨਮ, ਜਾਣੋਂ ਬੱਚਿਆਂ ਦੀ ਕੀ ਹੈ ਹਾਲਤ

 25 ਸਾਲ ਦੀ ਔਰਤ ਨੇ ਦਿੱਤਾ 9 ਬੱਚਿਆਂ ਨੂੰ ਜਨਮ, ਜਾਣੋਂ ਬੱਚਿਆਂ ਦੀ ਕੀ ਹੈ ਹਾਲਤ

ਨਵੀਂ ਦਿੱਲੀ (ਵੀਓਪੀ ਬਿਊਰੋ) – ਤੁਸੀਂ ਬਹੁਤ ਸਾਰੀਆਂ ਅਜੀਬੋ-ਗਰੀਬ ਘਟਨਾਵਾਂ ਤਾਂ ਸੁਣੀਆਂ ਹੀ ਹੋਣਗੀਆਂ ਪਰ ਜਿਹੜੀ ਘਟਨਾ ਬਾਰੇ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਤੁਸੀਂ ਘਟਨਾ ਜਾਣ ਕੇ ਹੈਰਾਨ ਹੋ ਜਾਵੋਗੇ। ਮੋਰੱਕੋ ਦੀ ਰਹਿਣ ਵਾਲੀ 25 ਸਾਲਾ ਹਲੀਮਾ ਸਿਸੇ ਨੇ 9 ਬੱਚਿਆਂ ਨੂੰ ਜਨਮ ਦੇ ਕੇ ਡਾਕਟਰਾਂ ਨੂੰ ਹੈਰਾਨ ਕਰ ਦਿੱਤਾ। ਜਦੋਂ ਹਲੀਮਾ ਦਾ ਇੰਡੋਨੇਸ਼ੀਆ ਦੀ ਰਾਜਧਾਨੀ ਮਾਲੀ ‘ਚ ਅਲਟਰਾਸਾਊਂਡ ਹੋਇਆ ਸੀ ਤਾਂ ਉਦੋਂ ਸਿਰਫ਼ 7 ਬੱਚਿਆਂ ਦੀ ਜਾਣਕਾਰੀ ਦਿੱਤੀ ਗਈ ਸੀ, ਜਦਕਿ ਜਣੇਪੇ ਸਮੇਂ 9 ਬੱਚੇ ਪੈਦਾ ਹੋਏ। ਇਸ ਖਬਰ ਤੋਂ ਹਰ ਕੋਈ ਹੈਰਾਨ ਹੈ।

ਉੱਥੇ ਹੀ ਬੀਤੇ ਮਾਰਚ ਮਹੀਨੇ ‘ਚ ਹਲੀਮਾ ਨੂੰ ਡਾਕਟਰਾਂ ਨੇ ਮਾਹਿਰਾਂ ਦੀ ਦੇਖਰੇਖ ‘ਚ ਰਹਿਣ ਦੀ ਸਲਾਹ ਦਿੱਤੀ ਸੀ, ਜਿਸ ਕਾਰਨ ਉਹ ਮੋਰੱਕੋ ਆ ਗਈ ਸੀ ਤੇ ਇੱਥੇ ਉਸ ਦੀ ਡਿਲੀਵਰੀ ਹੋਈ।ਉਂਜ ਤਾਂ ਔਰਤਾਂ ਦੀ ਪ੍ਰੈਗਨੈਂਸੀ ਤੋਂ ਲੈ ਕੇ ਉਨ੍ਹਾਂ ਦੀ ਡਿਲੀਵਰੀ ਤਕ ਦਾ ਸਮਾਂ ਬਹੁਤ ਖ਼ਾਸ ਮੰਨਿਆ ਗਿਆ ਹੈ। ਔਰਤ ਗਰਭਵਤੀ ਹੈ ਤੇ ਉਹ ਕਿੰਨੇ ਬੱਚਿਆਂ ਨੂੰ ਜਨਮ ਦੇਵੇਗੀ, ਇਸ ਦਾ ਪਤਾ ਅਲਟਰਾਸਾਊਂਡ ਮਸ਼ੀਨ ਨਾਲ ਲੱਗ ਜਾਂਦਾ ਹੈ ਤੇ ਡਾਕਟਰ ਵੀ ਇਸ ‘ਤੇ ਬਹੁਤ ਜ਼ਿਆਦਾ ਭਰੋਸਾ ਕਰਦੇ ਹਨ, ਪਰ ਹਲੀਮਾ ਦੇ ਮਾਮਲੇ ‘ਚ ਅਲਟਰਾਸਾਊਂਡ ਮਸ਼ੀਨ ਸਹੀ ਅੰਦਾਜ਼ਾ ਨਹੀਂ ਲਾ ਸਕੀ।

ਮਾਲੀ ‘ਚ ਕੀਤੇ ਗਏ ਅਲਟਰਾਸਾਊਂਡ ਦੇ ਅਨੁਸਾਰ 7 ਬੱਚਿਆਂ ਦਾ ਜਨਮ ਹੋਣਾ ਸੀ, ਜਦਕਿ ਡਿਲੀਵਰੀ ਸਮੇਂ 9 ਬੱਚੇ ਪੈਦਾ ਹੋਏ। ਇਹ ਸਾਰੇ ਬੱਚੇ ਆਪ੍ਰੇਸ਼ਨ ਤੋਂ ਹੋਏ ਹਨ। ਡਾਕਟਰਾਂ ਅਨੁਸਾਰ ਇਹ ਬਹੁਤ ਹੀ ਦੁਰਲੱਭ ਇਤਫ਼ਾਕ ਹੈ, ਜਿਸ ‘ਚ ਕੁਝ ਬੱਚਿਆਂ ਦਾ ਪਤਾ ਆਖਰੀ ਸਮੇਂ ਤਕ ਨਹੀਂ ਲੱਗ ਸਕਿਆ।

error: Content is protected !!