ਘਰੇਲੂ ਕਲੇਸ਼ ਦੌਰਾਨ ਸਿਰਫਿਰੇ ਪਿਓ ਨੇ ਧੀ ਉਤੇ ਚਾਕੂ ਨਾਲ ਕੀਤੇ 25 ਵਾਰ, ਉਤਾਰਿਆ ਮੌਤ ਦੇ ਘਾਟ, ਪਤਨੀ ਦੀਆਂ ਵੀ ਉਂਗਲਾਂ ਵੱਢੀਆਂ

ਘਰੇਲੂ ਕਲੇਸ਼ ਦੌਰਾਨ ਸਿਰਫਿਰੇ ਪਿਓ ਨੇ ਧੀ ਉਤੇ ਚਾਕੂ ਨਾਲ ਕੀਤੇ 25 ਵਾਰ, ਉਤਾਰਿਆ ਮੌਤ ਦੇ ਘਾਟ, ਪਤਨੀ ਦੀਆਂ ਵੀ ਉਂਗਲਾਂ ਵੱਢੀਆਂ


ਵੀਓਪੀ ਬਿਊਰੋ, ਸੂਰਤ- ਘਰ ਵਿਚ ਚਲਦੇ ਕਲੇਸ਼ ਨੇ ਖੂਨੀ ਰੂਪ ਲੈ ਲਿਆ। ਕਲੇਸ਼ ਦੌਰਾਨ ਗੁੱਸੇ ਵਿਚ ਆਪੇ ਤੋਂ ਬਾਹਰ ਹੋਇਆ ਬੇਰਹਿਮ ਪਿਓ ਧੀ ਉਤੇ ਚਾਕੂ ਨਾਲ ਉਦੋਂ ਤਕ ਵਾਰ ਕਰਦਾ ਰਿਹਾ ਜਦੋਂ ਤਕ ਉਸ ਦੀ ਮੌਤ ਨਾ ਹੋ ਗਈ। ਮੁਲਜ਼ਮ ਨੇ ਧੀ ਉਤੇ ਚਾਕੂ ਨਾਲ 25 ਵਾਰ ਕੀਤੇ। ਇਸ ਦੌਰਾਨ ਧੀ ਨੂੰ ਬਚਾਉਣ ਆਈ ਮਾਂ (ਮੁਲਜ਼ਮ ਦੀ ਪਤਨੀ) ਉਤੇ ਵੀ ਵਾਰ ਕੀਤਾ ਤੇ ਦੋ ਉਂਗਲਾਂ ਵੱਢ ਦਿੱਤੀਆਂ।
ਜਾਣਕਾਰੀ ਅਨੁਸਾਰ ਰਾਸ਼ਟਰੀ ਰਾਜਧਾਨੀ ਦਿੱਲੀ ਦੇ ਸ਼ਾਹਬਾਦ ਡੇਅਰੀ ਇਲਾਕੇ ’ਚ ਇਕ ਨਾਬਾਲਗ ਕੁੜੀ ਦੀ ਬੇਰਹਿਮੀ ਨਾਲ ਹੱਤਿਆ ਦੀ ਗੂੰਜ ਅਜੇ ਸ਼ਾਂਤ ਨਹੀਂ ਹੋਈ ਸੀ ਕਿ ਗੁਜਰਾਤ ਦੇ ਸੂਰਤ ਤੋਂ ਇਕ ਹੋਰ ਡਰਾਉਣੀ ਖਬਰ ਸਾਹਮਣੇ ਆਈ ਹੈ। ਇੱਥੇ ਪੁਲਸ ਨੇ ਆਪਣੀ ਧੀ ’ਤੇ ਚਾਕੂ ਨਾਲ 25 ਵਾਰ ਹਮਲਾ ਕਰਨ ਵਾਲੇ ਪਿਤਾ ਨੂੰ ਗ੍ਰਿਫ਼ਤਾਰ ਕੀਤਾ ਹੈ।


ਇਸ ਦੌਰਾਨ ਜਦੋਂ ਉਸ ਦੀ ਪਤਨੀ ਧੀ ਨੂੰ ਬਚਾਉਣ ਲਈ ਆਈ ਤਾਂ ਮੁਲਜ਼ਮ ਨੇ ਉਸ ’ਤੇ ਵੀ ਚਾਕੂ ਨਾਲ ਹਮਲਾ ਕਰ ਦਿੱਤਾ। ਹਮਲੇ ਵਿੱਚ ਪਤਨੀ ਦੀਆਂ ਦੋ ਉਂਗਲਾਂ ਵੱਢੀਆਂ ਗਈਆਂ। ਇਹ ਸਾਰੀ ਘਟਨਾ ਸੀ. ਸੀ. ਟੀ. ਵੀ. ਕੈਮਰੇ ਵਿੱਚ ਵਿੱਚ ਕੈਦ ਹੋ ਗਈ ਜਿਸ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ। ਘਟਨਾ ਦਾ ਕਾਰਨ ਘਰੇਲੂ ਝਗੜਾ ਦੱਸਿਆ ਜਾ ਰਿਹਾ ਹੈ। ਹਮਲਾਵਰ ਦੀ ਪਛਾਣ ਰਾਮਾਨੁਜ ਵਜੋਂ ਹੋਈ ਹੈ। ਰਾਮਾਨੁਜ ਆਪਣੇ ਪਰਿਵਾਰ ਨਾਲ ਸੂਰਤ ਦੀ ਸੱਤਿਆ ਨਗਰ ਸੋਸਾਇਟੀ ’ਚ ਰਹਿੰਦਾ ਹੈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਮੁਲਜ਼ਮ ਦਾ ਆਪਣੀ ਪਤਨੀ ਨਾਲ ਇਸ ਗੱਲ ਨੂੰ ਲੈ ਕੇ ਝਗੜਾ ਹੋਇਆ ਸੀ ਕਿ ਉਨ੍ਹਾਂ ਦੀ ਧੀ ਛੱਤ ’ਤੇ ਕਿਉਂ ਸੁੱਤੀ ਹੋਈ ਸੀ। ਝਗੜਾ ਅਚਾਨਕ ਹਿੰਸਾ ਵਿੱਚ ਬਦਲ ਗਿਆ ਤੇ ਸਿਰਫਿਰੇ ਪਿਓ ਨੇ ਵਾਰਦਾਤ ਨੂੰ ਅੰਜਾਮ ਦੇ ਦਿੱਤਾ।

error: Content is protected !!