ਮੁੱਖ ਮੰਤਰੀ ਮਾਨ ਨੇ ਕੇਂਦਰ ਕੋਲੋਂ Z+ ਸੁਰੱਖਿਆ ਲੈਣ ਤੋਂ ਕੀਤਾ ਇਨਕਾਰ, ਕਿਹਾ-ਗ੍ਰਹਿ ਵਿਭਾਗ ਮੇਰੇ ਕੋਲ, ਮੈਨੂੰ ਆਪਣੀ ਸੁਰੱਖਿਆ ਉਤੇ ਭਰੋਸਾ

ਮੁੱਖ ਮੰਤਰੀ ਮਾਨ ਨੇ ਕੇਂਦਰ ਕੋਲੋਂ Z+ ਸੁਰੱਖਿਆ ਲੈਣ ਤੋਂ ਕੀਤਾ ਇਨਕਾਰ, ਕਿਹਾ-ਗ੍ਰਹਿ ਵਿਭਾਗ ਮੇਰੇ ਕੋਲ, ਮੈਨੂੰ ਆਪਣੀ ਸੁਰੱਖਿਆ ਉਤੇ ਭਰੋਸਾ


ਵੀਓਪੀ ਬਿਊਰੋ, ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਨੇ z+ ਸੁਰੱਖਿਆ ਲੈਣ ਤੋਂ ਇਨਕਾਰ ਕਰ ਦਿੱਤਾ ਹੈ।ਮੁੱਖ ਮੰਤਰੀ ਨੇ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਇਸ ਬਾਰੇ ਪੱਤਰ ਲਿਖ ਕੇ ਪੰਜਾਬ ਤੇ ਦਿੱਲੀ ਵਿਚ ਸੁਰੱਖਿਆ ਨਾ ਲੈਣ ਦੀ ਗੱਲ ਕੀਤੀ ਹੈ। ਮੁੱਖ ਮੰਤਰੀ ਨੇ ਲਿਖਿਆ ਹੈ ਕਿ ਉਹ ਅਜਿਹਾ ਸੁਨੇਹਾ ਨਹੀਂ ਦੇਣਾ ਚਾਹੁੰਦੇ ਕਿ ਉਹਨਾਂ ਨੂੰ ਆਪਣੀ ਹੀ ਸੁਰੱਖਿਆ ‘ਤੇ ਭਰੋਸਾ ਨਹੀਂ ਹੈ ਕਿਉਂਕਿ ਗ੍ਰਹਿ ਵਿਭਾਗ ਵੀ ਮੁੱਖ ਮੰਤਰੀ ਕੋਲ ਹੈ। ਉਨ੍ਹਾਂ ਪੱਤਰ ਲਿਖ ਕੇ ਕੇਂਦਰੀ ਗ੍ਰਹਿ ਵਿਭਾਗ ਨੂੰ ਕਿਹਾ ਹੈ ਕਿ ਉਨ੍ਹਾਂ ਨੂੰ ਇਸ ਦੀ ਲੋੜ ਨਹੀਂ ਹੈ। ਮੁੱਖ ਮੰਤਰੀ ਦੇ ਹਵਾਲੇ ਨਾਲ ਉਹਨਾਂ ਦੇ ਸੁਰੱਖਿਆ ਅਧਿਕਾਰੀ ਏ.ਕੇ ਪਾਂਡੇ ਨੇ ਪੰਜਾਬ ਤੋਂ ਬਾਹਰ ਸੁਰੱਖਿਆ ਦੇਣ ਦੀ ਗੱਲ ਆਖੀ ਹੈ।

error: Content is protected !!