ਭਾਜਪਾ ਪੰਜਾਬ ਦਾ ਫਿਰਕੂ ਮਾਹੌਲ ਖ਼ਰਾਬ ਕਰਨਾ ਚਾਹੁੰਦੀ ਹੈ – ਸਿੱਖ ਤਾਲਮੇਲ ਕਮੇਟੀ

ਭਾਜਪਾ ਪੰਜਾਬ ਦਾ ਫਿਰਕੂ ਮਾਹੌਲ ਖ਼ਰਾਬ ਕਰਨਾ ਚਾਹੁੰਦੀ ਹੈ – ਸਿੱਖ ਤਾਲਮੇਲ ਕਮੇਟੀ

ਜਲੰਧਰ (ਰੰਗਪੁਰੀ) ਬਠਿੰਡੇ ਦੇ ਇੱਕ ਗੁਰੂ ਘਰ ਵਿੱਚ ਨਰਿੰਦਰ ਮੋਦੀ ਦੀ ਲੰਬੀ ਉਮਰ ਲਈ ਅਤੇ ਬਲਾਤਕਾਰੀ ਬਾਬਾ ਰਾਮ ਰਹੀਮ ਦੀ ਰਿਹਾਈ ਅਤੇ ਪੰਜਾਬ ਵਿੱਚ ਦਲਿਤ ਮੁੱਖ ਮੰਤਰੀ ਬਣਾਉਣ ਲਈ ਅਰਦਾਸ ਕਰਵਾਈ ਗਈ | ਇਹ ਭਾਰਤੀ ਜਨਤਾ ਪਾਰਟੀ ਦੀ ਪੰਜਾਬ ਦੇ ਭਾਈਚਾਰਕ ਸਾਂਝ ਨੂੰ ਅੱਗ ਲਾਉਣ ਦੀ ਇਕ ਸੋਚੀ ਸਮਝੀ ਸਾਜ਼ਿਸ਼ ਹੈ | ਜਿਸ ਨੂੰ ਪੰਜਾਬ ਦੇ ਸਮੁੱਚੇ ਭਾਈਚਾਰੇ ਕਿਸੇ ਹਾਲਤ ਵਿੱਚ ਵੀ ਕਾਮਯਾਬ ਨਹੀਂ ਹੋਣ ਦੇਣਗੇ | ਕਿਸਾਨ ਅੰਦੋਲਨ ਵਿਚ ਜਿਸ ਤਰ੍ਹਾਂ ਹਰ ਭਾਈਚਾਰਾ ਸਹਿਯੋਗ ਦੇ ਰਿਹਾ ਹੈ | ਉਸ ਤੋਂ ਭਾਰਤੀ ਜਨਤਾ ਪਾਰਟੀ ਬੁਰੀ ਤਰ੍ਹਾਂ ਬੁਖਲਾਈ  ਹੋਈ ਹੈ |

ਸਿੱਖ ਤਾਲਮੇਲ ਕਮੇਟੀ ਦੇ ਆਗੂ ਤੇਜਿੰਦਰ ਸਿੰਘ ਪ੍ਰਦੇਸੀ, ਹਰਪਾਲ ਸਿੰਘ ਚੱਢਾ, ਪਰਮਿੰਦਰ ਸਿੰਘ ਦਸਮੇਸ਼ ਨਗਰ,  ਹਰਪ੍ਰੀਤ ਸਿੰਘ ਨੀਟੂ, ਰਣਜੀਤ ਸਿੰਘ ਗੋਲਡੀ,  ਸਤਪਾਲ ਸਿੰਘ ਸਿਦਕੀ ਨੇ ਇਕ ਸਾਂਝੇ ਬਿਆਨ ਰਾਹੀਂ ਕਿਹਾ ਹੈ ਕੀ ਬਲਾਤਕਾਰੀ ਬਾਬੇ ਦੇ ਚੇਲਿਆਂ ਜਿਸ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ ਸਿੱਖ ਕੌਮ ਕਿਸੇ ਹਾਲਤ ਵਿੱਚ ਮੁਆਫ਼ ਨਹੀਂ ਕਰ ਸਕਦੀ ! ਵੋਟਾਂ ਵਿਚ ਕੋਈ ਸਿੱਖ, ਗੈਰ ਸਿੱਖ ਜਾਂ ਦਲਿਤ ਵੀਰ ਸੀ ਐਮ ਬਣੇ ਕਿਸੇ ਨੂੰ ਕੀ ਇਤਰਾਜ਼ ਹੋ ਸਕਦਾ ਹੈ ਪਰ ਭਾਰਤੀ ਜਨਤਾ ਪਾਰਟੀ ਪੰਜਾਬ ਦਾ ਮਾਹੌਲ ਖ਼ਰਾਬ ਕਰਨਾ ਚਾਹੁੰਦੀ ਹੈ, ਜਿਸ ਨੂੰ ਕਿਸੇ ਤਰ੍ਹਾਂ ਵੀ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ | ਕਿਸੇ ਨੂੰ ਵੀ ਗੁਰੂ ਘਰਾਂ ਦਾ ਮਾਹੌਲ ਖ਼ਰਾਬ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ |

ਇਸ ਮੌਕੇ ਤੇ ਗੁਰਜੀਤ ਸਿੰਘ ਸਤਨਾਮੀਆ, ਹਰਪ੍ਰੀਤ ਸਿੰਘ ਰੋਬਿਨ, ਗੁਰਿੰਦਰ ਸਿੰਘ ਸਿੱਧੂ, ਪਰਜਿੰਦਰ ਸਿੰਘ, ਪ੍ਰਭਜੋਤ ਸਿੰਘ ਖਾਲਸਾ,  ਗੁਰਦੀਪ ਸਿੰਘ ਲੱਕੀ, ਬਲਦੇਵ ਸਿੰਘ,  ਜਤਿੰਦਰਪਾਲ ਸਿੰਘ ਮਝੈਲ,  ਹਰਪ੍ਰੀਤ ਸਿੰਘ ਸੋਨੂੰ, ਨਰਿੰਦਰ ਸਿੰਘ ਰਾਜਨਗਰ ਅਤੇ ਵਿੱਕੀ ਖਾਲਸਾ ਆਦਿ ਹਾਜ਼ਰ ਸਨ |

error: Content is protected !!