ਚਾਵਾਂ ਨਾਲ ਵਿਆਹ ਕੇ ਲਿਆਇਆ ਲਾੜੀ ਨਿਕਲੀ ਟਰਾਂਸਜੈਂਡਰ, ਸੁਹਾਗਰਾਤ ਨੂੰ ਖੁੱਲਿਆ ਭੇਤ ! ਫਿਰ ਜੋ ਹੋਇਆ ਜਾਣ ਕੇ ਰਹਿ ਜਾਵੋਗੇ ਹੈਰਾਨ

ਚਾਵਾਂ ਨਾਲ ਵਿਆਹ ਕੇ ਲਿਆਇਆ ਲਾੜੀ ਨਿਕਲੀ ਟਰਾਂਸਜੈਂਡਰ, ਸੁਹਾਗਰਾਤ ਨੂੰ ਖੁੱਲਿਆ ਭੇਤ ! ਫਿਰ ਜੋ ਹੋਇਆ ਜਾਣ ਕੇ ਰਹਿ ਜਾਵੋਗੇ ਹੈਰਾਨ


ਵੀਓਪੀ ਬਿਊਰੋ, ਨੈਸ਼ਨਲ-ਉੱਤਰ ਪ੍ਰਦੇਸ਼ ਦੇ ਮੁਰਾਦਾਬਾਦ ਜ਼ਿਲ੍ਹੇ ਦੇ ਠਾਕੁਰਦੁਆਰਾ ਥਾਣਾ ਖੇਤਰ ਤੋਂ ਇੱਕ ਹੈਰਾਨੀ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਚਾਵਾਂ ਨਾਲ ਵਿਆਹ ਕੇ ਲਿਆਇਆ ਲਾੜੀ ਟਰਾਂਸਜੈਂਡਰ ਨਿਕਲੀ। ਨੌਜਵਾਨ ਨੂੰ ਸੁਹਾਗਰਾਤ ਉਤੇ ਪਤਾ ਲੱਗਾ ਕਿ ਉਸ ਦੀ ‘ਪਤਨੀ’ਟਰਾਂਸਜੈਂਡਰ ਹੈ। ਇਸ ਗੱਲ ਦਾ ਪਤਾ ਲੱਗਦਿਆਂ ਹੀ ਉਸ ਨੇ ਇਸ ਦਾ ਵਿਰੋਧ ਕੀਤਾ। ਜਿਸ ਉਤੇ ਟਰਾਂਸਜੈਂਡਰ ਪਤਨੀ ਨੇ ਉਸ ਨਾਲ ਦੁਰਵਿਹਾਰ ਕੀਤਾ ਅਤੇ ਕੁੱਟਮਾਰ ਕੀਤੀ।ਉਸ ਦੀ ਅਸ਼ਲੀਲ ਵੀਡੀਓ ਵੀ ਬਣਾਈ। ਇਸ ਘਟਨਾ ਤੋਂ ਪ੍ਰੇਸ਼ਾਨ ਹੋ ਕੇ ਨੌਜਵਾਨ ਡਿਪ੍ਰੈਸ਼ਨ ਵਿਚ ਚਲਾ ਗਿਆ। ਟਰਾਂਸਜੈਂਡਰ ਪਤਨੀ ਨੇ ਉਸ ਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ ਅਤੇ ਪੈਸੇ ਮੰਗਣ ਲੱਗੀ।

ਪਿਛਲੇ ਕਈ ਸਾਲਾਂ ਤੋਂ ਪਰੇਸ਼ਾਨੀ ਦਾ ਸਾਹਮਣਾ ਕਰ ਰਹੇ ਨੌਜਵਾਨ ਨੇ ਆਖਰ ਹਿੰਮਤ ਦਿਖਾਈ ਅਤੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ। ਘਟਨਾ ਤੋਂ ਬਾਅਦ ਨੌਜਵਾਨ ਨੇ ਆਪਣੀ ਟਰਾਂਸਜੈਂਡਰ ਪਤਨੀ, ਸੱਸ-ਸਹੁਰੇ ਅਤੇ ਸਾਲੇ ਦੇ ਖਿਲਾਫ ਧੋਖਾਧੜੀ ਅਤੇ ਬਲੈਕਮੇਲਿੰਗ ਦਾ ਮਾਮਲਾ ਦਰਜ ਕਰਵਾਇਆ ਹੈ। ਘਟਨਾ ਦੇ ਸਾਹਮਣੇ ਆਉਣ ਤੋਂ ਬਾਅਦ ਲੋਕ ਹੈਰਾਨ ਹਨ ਅਤੇ ਇਸ ਮਾਮਲੇ ਵਿਚ ਸਖ਼ਤ ਕਾਰਵਾਈ ਦੀ ਮੰਗ ਕਰ ਰਹੇ ਹਨ।
ਪੀੜਤ ਨੌਜਵਾਨ ਨੇ ਠਾਕੁਰਦੁਆਰਾ ਥਾਣੇ ਨੂੰ ਦੱਸਿਆ ਕਿ ਉਹ ਪਿਛਲੇ 4 ਸਾਲਾਂ ਤੋਂ ਆਪਣੀ ਟਰਾਂਸਜੈਂਡਰ ਪਤਨੀ ਤੋਂ ਤੰਗ-ਪਰੇਸ਼ਾਨ ਹੋ ਰਿਹਾ ਹੈ।

ਉਨ੍ਹਾਂ ਦਾ ਵਿਆਹ ਕੋਰੋਨਾ ਤੋਂ ਪਹਿਲਾਂ ਸਾਲ 2019 ਵਿਚ ਹੋਇਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਇਸ ਗੱਲ ਦਾ ਪਤਾ ਵਿਆਹ ਦੀ ਰਾਤ ਨੂੰ ਲੱਗਾ। ਇਸ ਤੋਂ ਬਾਅਦ ਉਹ ਉਸ ਨੂੰ ਧਮਕੀਆਂ ਦਿੰਦੇ ਰਹੇ ਅਤੇ ਅਸ਼ਲੀਲ ਵੀਡੀਓ ਬਣਾ ਕੇ ਬਲੈਕਮੇਲ ਕਰਨ ਲੱਗਾ। ਪਰ ਜਦੋਂ ਨੌਜਵਾਨ ਹੋਰ ਬਰਦਾਸ਼ਤ ਨਾ ਕਰ ਸਕਿਆ ਤਾਂ ਉਹ ਆਪਣੀ ਸ਼ਿਕਾਇਤ ਲੈ ਕੇ ਪੁਲਿਸ ਕੋਲ ਗਿਆ। ਹੁਣ ਪੁਲਿਸ ਨੇ ਪੀੜਤ ਨੌਜਵਾਨ ਦੀ ਸ਼ਿਕਾਇਤ ‘ਤੇ ਧੋਖਾਧੜੀ ਅਤੇ ਬਲੈਕਮੇਲਿੰਗ ਦਾ ਮਾਮਲਾ ਦਰਜ ਕਰ ਲਿਆ ਹੈ।

error: Content is protected !!