ਕੁੱਲੜ ਪੀਜ਼ਾ ਕਪਲ ਦੀ ਨਵੀਂ ਵੀਡੀਓ ! ਕੈਮਰੇ ਮੂਹਰੇ ਆਈ ਪਤਨੀ (ਵੇਖੋ ਵੀਡੀਓ)

ਵੀਓਪੀ ਬਿਊਰੋ, ਜਲੰਧਰ- ਵਿਵਾਦਾਂ ਵਿਚ ਰਹਿਣ ਵਾਲਾ ਜਲੰਧਰ ਦੇ ਮਸ਼ਹੂਰ ਜੋੜੇ ‘ਕੁੱਲੜ੍ਹ ਪਿੱਜ਼ਾ ਕੱਪਲ’ ਦੀ ਇਕ ਹੋਰ ਵੀਡੀਓ ਸਾਹਮਣੇ ਆਈ ਹੈ। ਕੁੱਲੜ੍ਹ ਪਿੱਜ਼ਾ ਕੱਪਲ ਜੋੜੇ ‘ਚੋਂ ਗੁਰਪ੍ਰੀਤ ਕੌਰ ਦੀ ਨਵੀਂ ਵੀਡੀਓ ਸਾਹਮਣੇ ਆਈ ਹੈ। ਇਸ ਵੀਡੀਓ ਵਿਚ ਉਹ ਕਰਵਾਚੌਥ ਦੀਆਂ ਰਸਮਾਂ ਨਿਭਾਉਂਦੀ ਦਿੱਸ ਰਹੀ ਹੈ।

ਜ਼ਿਕਰਯੋਗ ਹੈ ਕਿ ਹਾਲ ਹੀ ‘ਚ ਇਸ ਜੋੜੇ ਦੀਆਂ ਵਾਇਰਲ ਹੋਈਆਂ ਪ੍ਰਾਈਵੇਟ ਵੀਡੀਓਜ਼ ਦੀ ਹਰ ਪਾਸੇ ਨਿੰਦਾ ਹੋਈ ਸੀ ਪਰ ਜੋੜੇ ਵੱਲੋਂ ਨਵੀਂ ਸ਼ੁਰੂਆਤ ਕੀਤੀ ਗਈ ਹੈ ਤੇ ਹੁਣ ਉਹ ਦੋਵੇਂ ਸੋਸ਼ਲ ਮੀਡੀਆ ਉਤੇ ਫਿਰ ਸਰਗਰਮ ਹੋ ਗਏ ਹਨ। ਜੋੜੇ ਦੀ ਨਵੀਂ ਸ਼ੁਰੂਆਤ ਨੂੰ ਲੋਕ ਵੀ ਸਲਾਮ ਕਰ ਰਿਹਾ ਹੈ ਤੇ ਭਰਪੂਰ ਸਮਰਥਨ ਦੇ ਰਹੇ ਹਨ।

ਇਹ ਦੋਵੇਂ ਇਕ ਵਾਰ ਫਿਰ ਐਕਟਿਵ ਹੋ ਕੇ ਲੋਕਾਂ ਵਿਚ ਅਤੇ ਲੋਕਾਂ ਦੀਆਂ ਉਮੀਦਾਂ ‘ਤੇ ਖਰਾ ਉਤਰਣ ਦੀ ਕੋਸ਼ਿਸ਼ ਕਰ ਰਹੇ ਹਨ। ਉਹ ਸੋਸ਼ਲ ਮੀਡੀਆ ‘ਤੇ ਆਪਣੇ ਖ਼ੁਸ਼ੀਆਂ ਭਰੇ ਪਲਾਂ ਨੂੰ ਸਾਂਝਾ ਕਰ ਰਹੇ ਹਨ। ਇਕ ਵੀਡੀਓ ਪੋਸਟ ਕਰਕੇ ਉਨ੍ਹਾਂ ਨੇ ਹਰ ਕਿਸੇ ਦੇ ਪਿਆਰ ਅਤੇ ਸਮਰਥਨ ਲਈ ਸਾਰਿਆਂ ਦਾ ਧੰਨਵਾਦ ਕੀਤਾ ਹੈ ਅਤੇ ਨਾਲ ਹੀ ‘Spread Positivity’ ਵੀ ਲਿਖਿਆ ਹੈ।
ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਕੁੱਲੜ੍ਹ ਪਿੱਜ਼ਾ ਕੱਪਲ ਆਪਣੇ ਛੋਟੇ ਬੱਚੇ ਨਾਲ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਗਿਆ ਸੀ।





