Skip to content
Tuesday, December 24, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2021
May
28
ਸਾਂਸਦ ਜਸਬੀਰ ਸਿੰਘ ਡਿੰਪਾ ਨੂੰ ਸਦਮਾ ਮਾਤਾ ਦਾ ਹੋਇਆ ਦੇਹਾਂਤ, ਮੁੱਖ ਮੰਤਰੀ ਵੱਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ
Politics
Punjab
ਸਾਂਸਦ ਜਸਬੀਰ ਸਿੰਘ ਡਿੰਪਾ ਨੂੰ ਸਦਮਾ ਮਾਤਾ ਦਾ ਹੋਇਆ ਦੇਹਾਂਤ, ਮੁੱਖ ਮੰਤਰੀ ਵੱਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ
May 28, 2021
Voice of Punjab
ਸਾਂਸਦ ਜਸਬੀਰ ਸਿੰਘ ਡਿੰਪਾ ਨੂੰ ਸਦਮਾ ਮਾਤਾ ਦਾ ਹੋਇਆ ਦੇਹਾਂਤ, ਮੁੱਖ ਮੰਤਰੀ ਵੱਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ
ਬਿਆਸ (ਪਰਗਟ ਸਿੰਘ) ਹਲਕਾ ਖਡੂਰ ਸਾਹਿਬ ਤੋਂ ਸਾਂਸਦ ਜਸਬੀਰ ਸਿੰਘ ਡਿੰਪਾ ਨੂੰ ਸਦਮਾ ਪਹੁੰਚਿਆ ਜਦੋਂ ਉਹਨਾਂ ਦੇ ਮਾਤਾ ਜੀ ਦਾ ਲੰਬੀ ਬਿਮਾਰੀ ਤੋਂ ਬਾਅਦ ਦੇਹਾਂਤ ਹੋ ਗਿਆ । ਜਾਣਕਾਰੀ ਅਨੁਸਾਰ ਸਾਬਕਾ ਵਿਧਾਇਕ ਸੰਤ ਸਿੰਘ ਗਿੱਲ ਦੀ ਧਰਮ ਪਤਨੀ ਸਤਵਿੰਦਰ ਕੌਰ ਗਿੱਲ (77) ਕੁਝ ਦਿਨਾਂ ਤੋਂ ਬੀਮਾਰ ਸੀ ‘ਤੇ ਹੱਸਪਤਾਲ ਵਿਚ ਦਾਖ਼ਲ ਸਨ ਅਤੇ ਦੇਰ ਰਾਤ ਉਹਨਾਂ ਦਾ ਦੇਹਾਂਤ ਹੋਗਿਆ | ਇਸ ਦੁੱਖ਼ਦਾਈ ਖ਼ਬਰ ਦਾ ਪਤਾ ਚਲਣ ਤੋਂ ਬਾਅਦ ਇਲਾਕੇ ਵਿੱਚ ਦੁੱਖ ਦੀ ਲਹਿਰ ਬਣੀ ਹੋਈ ਹੈ |
ਮਾਤਾ ਸਤਵਿੰਦਰ ਕੌਰ ਗਿੱਲ ਦੇ ਦੇਹਾਂਤ ‘ਤੇ ਉਨ੍ਹਾਂ ਦੀ ਪੁੱਤਰ ਮੈਬਰ ਪਾਰਲੀਮੈਂਟ ਜਸਬੀਰ ਸਿੰਘ ਡਿੰਪਾ, ਆਈ.ਪੀ.ਐਸ ਹਰਮਨਬੀਰ ਸਿੰਘ ਗਿੱਲ, ਹੋਟਲ ਕਾਰੋਬਾਰੀ ਰਾਜਨ ਗਿੱਲ, ਉਪਦੇਸ਼ ਸਿੰਘ ਗਿੱਲ ਹੋਰਾਂ ਦੇ ਨਾਲ ਪੰਜਾਬ ਅਤੇ ਨੈਸ਼ਨਲ ਕਾਂਗਰਸ ਦੇ ਮੈਂਬਰਾਂ ਸਣੇ ਹੋਰ ਰਾਜਨੀਤਿਕ ਦਲਾਂ ਨੇ ਉਨ੍ਹਾਂ ਦੇ ਨਾਲ ਦੁੱਖ ਜਤਾਇਆ |
ਮੁੱਖ ਮੰਤਰੀ ਵੱਲੋਂ ਕਾਂਗਰਸੀ ਸੰਸਦ ਮੈਂਬਰ ਜਸਬੀਰ ਸਿੰਘ ਗਿੱਲ ਡਿੰਪਾ ਦੇ ਮਾਤਾ ਦੇ ਅਕਾਲ ਚਲਾਣੇ ਉਤੇ ਡੂੰਘੇ ਦੁੱਖ ਦਾ ਪ੍ਰਗਟਾਵਾ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਖਡੂਰ ਸਾਹਿਬ ਤੋਂ ਕਾਂਗਰਸੀ ਲੋਕ ਸਭਾ ਮੈਂਬਰ ਜਸਬੀਰ ਸਿੰਘ ਗਿੱਲ ਡਿੰਪਾ ਦੇ ਮਾਤਾ ਸ੍ਰੀਮਤੀ ਸਤਵਿੰਦਰ ਕੌਰ ਗਿੱਲ ਦੇ ਅਕਾਲ ਚਲਾਣੇ ਉਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। ਆਪਣੇ ਸ਼ੋਕ ਸੰਦੇਸ਼ ਵਿੱਚ ਮੁੱਖ ਮੰਤਰੀ ਨੇ ਕਿਹਾ, ”ਆਪ ਜੀ ਦੇ ਮਾਤਾ ਦੇ ਅਕਾਲ ਚਲਾਣੇ ਬਾਰੇ ਸੁਣ ਕੇ ਬਹੁਤ ਦੁੱਖ ਹੋਇਆ ਜੋ ਕਿ ਬਹੁਤ ਦੁਖਦਾਈ ਤੇ ਅਸਹਿ ਸਦਮਾ ਹੈ।” ਗਿੱਲ ਪਰਿਵਾਰ ਦੇ ਮੈਂਬਰਾਂ, ਸਾਕ-ਸਨੇਹੀਆਂ ਨਾਲ ਦੁੱਖ ਸਾਂਝਾ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਵਾਹਿਗੁਰੂ ਅੱਗੇ ਵਿਛੜੀ ਰੂਹ ਦੀ ਆਤਮਿਕ ਸ਼ਾਂਤੀ ਅਤੇ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਦੀ ਅਰਦਾਸ ਕੀਤੀ।
ਇਸ ਮੌਕੇ ਅੰਮ੍ਰਿਤਸਰ ਤੋਂ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ, ਲੁਧਿਆਣਾ ਤੋਂ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ, ਅਕਾਲੀ ਦਲ ਦੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ, ਵਿਧਾਇਕ ਕੁਲਬੀਰ ਸਿੰਘ ਜੀਰਾ, ਸੁਲਤਾਨਪੁਰ ਲੋਧੀ ਤੋਂ ਵਿਧਾਇਕ ਨਵਤੇਜ ਸਿੰਘ ਚੀਮਾ, ਵਾਇਸ ਚੇਅਰਮੈਨ ਫਾਰੇਸਟ ਡਿਪਾਰਟਮੈਂਟ ਵਰਿੰਦਰ ਸਿੰਘ ਭਿੰਡਰ ,ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ, ਹਲਕਾ ਬਾਬਾ ਬਕਾਲਾ ਸਾਹਿਬ ਤੋਂ ਭੂਪਿੰਦਰ ਸਿੰਘ ਰੰਧਾਵਾ ਬਿਆਸ, ਪ੍ਰਭ ਥੋਥੀਆ, ਜਪਨੀਤ ਭਿੰਡਰ, ਲਵਜੀਤ ਭੁੱਲਰ, ਅਰਸ਼ ਸੰਧੂ, ਮਨਦੀਪ ਬਲ, ਈਸ਼ਵਰ ਸ਼ਕਤੀ, ਮਨਮੀਤ ਰਾਜ ਧਾਲੀਵਾਲ ਸਣੇ ਹੋਰਾਂ ਨੇ ਦੁੱਖ ਪ੍ਰਗਟ ਕੀਤਾ |
Post navigation
ਬਾਬਾ ਰਾਮਦੇਵ ਦੀ ਪਤੰਜਲੀ ਦੇ ਸਰਸੋਂ ਦੇ ਤੇਲ ‘ਚ ਮਿਲਾਵਟ ਦੇ ਚਲਦੇ ਹੋਈ ਕਾਰਵਾਈ, ਅਲਵਰ ਸਥਿਤ ਫ਼ੈਕਟਰੀ ਕੀਤੀ ਸੀਲ
ਇੰਨੋਸੈਂਟ ਹਾਰਟਸ ਦੇ ਵਿਦਿਆਰਥੀਆਂ ਨੇ ਵੀਡੀਓ ਅਤੇ ਕਾਰਡਸ ਬਣਾ ਕੇ ਕੋਰੋਨਾ ਵਾਰੀਅਰਸ ਨੂੰ ਕਿਹਾ ‘ਥੈਂਕਯੂ’
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us