ਬਾਬਾ ਰਾਮਦੇਵ ਦੀ ਪਤੰਜਲੀ ਦੇ ਸਰਸੋਂ ਦੇ ਤੇਲ ‘ਚ ਮਿਲਾਵਟ ਦੇ ਚਲਦੇ ਹੋਈ ਕਾਰਵਾਈ, ਅਲਵਰ ਸਥਿਤ ਫ਼ੈਕਟਰੀ ਕੀਤੀ ਸੀਲ

ਬਾਬਾ ਰਾਮਦੇਵ ਦੀ ਪਤੰਜਲੀ ਦੇ ਸਰਸੋਂ ਦੇ ਤੇਲ ‘ਚ ਮਿਲਾਵਟ ਦੇ ਚਲਦੇ ਹੋਈ ਕਾਰਵਾਈ, ਅਲਵਰ ਸਥਿਤ ਫ਼ੈਕਟਰੀ ਕੀਤੀ ਸੀਲ

ਅਲਵਰ (ਵੀਓਪੀ ਬਿਊਰੋ) ਇੰਡੀਅਨ ਮੈਡੀਕਲ ਅਸੋਸ਼ਿਏਸ਼ਨ ਵਲੋਂ ਸਵਾਮੀ ਰਾਮਦੇਵ ਤੇ 1000 ਕਰੋੜ ਰੁਪੇ ਦੇ ਮਾਣਹਾਣੀ ਦੇ ਦਾਅਵੇ ਤੋਂ ਬਾਅਦ ਹੁਣ ਉਸ ਦੀਆਂ ਮੁਸ਼ਕਿਲਾਂ ਹੋਰ ਵੱਧ ਗਈਆਂ ਨੇ | ਰਾਜਸਥਾਨ ਸਰਕਾਰ ਵਲੋਂ ਵੀਰਵਾਰ ਦੇਰ ਰਾਤ ਅਲਵਰ ਵਿਚ ਸਥਿਤ ਖੈਰਥਲ ਫੈਕਟਰੀ ਵਿੱਚ ਬਾਬਾ ਰਾਮਦੇਵ ਦੀ ਪੰਤਜਲੀ ਕੰਪਨੀ ਵਿਚ ਸਰ੍ਹੋਂ ਦੇ ਤੇਲ ਵਿਚ ਮਿਲਾਵਟ ਹੋਣ ਦੇ ਚਲਦੇ ਕਾਰਵਾਈ ਕਰਦੇ ਹੋਏ ਫ਼ੈਕਟਰੀ ਨੂੰ ਸੀਲ ਕਰ ਦਿੱਤਾ ਹੈ |

ਫੈਕਟਰੀ ਵਿਚੋਂ ਵੱਡੀ ਮਾਤਰਾ ‘ਚ ਪਤੰਜਲੀ ਦੀ ਪੈਕਿੰਗ ਸਮੱਗਰੀ ਬਰਾਮਦ ਹੋਈ ਹੈ । ਵੀਰਵਾਰ ਸ਼ਾਮ ਨੂੰ ਜਾਂਚ ਕਮੇਟੀ ਦੀ ਟੀਮ ਨੇ ਪਤੰਜਲੀ ਦੇ ਨਾਮ ਤੇ ਸਰ੍ਹੋਂ ਦੇ ਤੇਲ ਵਿੱਚ ਮਿਲਾਵਟ ਕਰਨ ਦੇ ਦੋਸ਼ ਵਿੱਚ ਇਹ ਕਾਰਵਾਈ ਕੀਤੀ ਹੈ ਤੇ ਫਿਲਹਾਲ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਅਲਵਰ ਦੇ ਜਿਲਾ ਕਲੇਕਟਰ ਨੇ ਇਸ ਪੂਰੇ ਮਾਮਲੇ ਦੀ ਜਾਂਚ ਲਈ ਤਿੰਨ ਮੈਂਬਰੀ ਕਮੇਟੀ ਬਣਾ ਦਿੱਤੀ ਹੈ |

ਅਲਵਰ ਪ੍ਰਸ਼ਾਸ਼ਨ ਵਲੋਂ ਫ਼ੈਕਟਰੀ ਪ੍ਰਬੰਧਕਾਂ ਨੂੰ ਸਮਾਨ ਦੇ ਖੁਰਦ ਬੁਰਦ ਨਾ ਕਰਨ ਦੇ ਲਈਏ ਵਚਨਬੱਧ ਕੀਤਾ ਅਤੇ ਪਤੰਜਲੀ ਨੂੰ ਤੇਲ ਸਪਲਾਈ ਕਰਨ ਅਤੇ ਪੇਕਿੰਗ ਕਰਨ, ਫ਼ੈਕਟਰੀ ਦਾ ਲਾਈਸੈਂਸ ਅਤੇ ਪੇਕਿੰਗ ਕਰਨ ਦੇ ਲਾਈਸੈਂਸ ਦੇ ਪਰਮਿਸ਼ਨ ਸਾਹਿਤ ਹੋਰ ਦਸਤਾਵੇਜ਼ ਦਿਖਾਉਣ ਲਈ ਕਿਹਾ ਗਿਆ ਹੈ | ਦੱਸਿਆ ਜਾ ਰਿਹਾ ਹੈ ਕੀ ਸੀਜ ਕੀਤੀ ਗਈ ਖੇਰਥਲ ਫ਼ੈਕਟਰੀ ਤੋਂ ਭਾਰੀ ਮਾਤਰਾ ਵਿੱਚ ਸਰਸੋ ਦਾ ਤੇਲ ਬਾਬਾ ਰਾਮਦੇਵ ਦੀ ਕੰਪਨੀ ਨੂੰ ਜਾਂਦਾ ਹੈ | ਪਤੰਜਲੀ ਇਸ ਤੇਲ ਤੇ ਆਪਣਾ ਮਾਰਕਾ ਲਗਾ ਕੇ ਬਜ਼ਾਰ ਵਿੱਚ ਵੇਚਦੀ ਹੈ |

ਤੁਹਾਨੂੰ ਦੱਸ ਦੇਈਏ ਕੀ ਇਸ ਤੋਂ ਪਹਿਲਾਂ ਵੀ ਬਾਬਾ ਰਾਮਦੇਵ ਦੀ ਕੰਪਨੀ ਪਤੰਜਲੀ ਦੇ ਸਰ੍ਹੋਂ ਦੇ ਤੇਲ ਦੇ ਉਦਯੋਗ ਸੰਗਠਨ (ਐਸਈਏ) ਨੇ ਵੀ ਇਤਰਾਜ਼ ਜਤਾਏ ਹਨ । ਸੰਗਠਨ ਨੇ ਕੰਪਨੀ ਦੇ ਇਸ਼ਤਿਹਾਰ ਤੇ ਇਤਰਾਜ਼ ਜਤਾਇਆ ਜਿਸ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਸਰ੍ਹੋਂ ਦੇ ਤੇਲ ਦੇ ਹੋਰ ਬ੍ਰਾਂਡ ਕੱਚੇ ਘਨੀ ਦੇ ਤੇਲ ਨਾਲ ਮਿਲਾਵਟ ਕੀਤੇ ਗਏ ਸਨ ।

error: Content is protected !!