ਰਾਜੌਰੀ ‘ਚ ਫੌਜ ਦੇ ਟਰੱਕ ‘ਤੇ ਅੱਤ.ਵਾਦੀ ਹਮਲਾ, ਚਾਰ ਜਵਾਨ ਹੋਏ ਸ਼ਹੀਦ, ਤਿੰਨ ਜਵਾਨ ਜ਼ਖਮੀ

ਰਾਜੌਰੀ ‘ਚ ਫੌਜ ਦੇ ਟਰੱਕ ‘ਤੇ ਅੱਤ.ਵਾਦੀ ਹਮਲਾ, ਚਾਰ ਜਵਾਨ ਹੋਏ ਸ਼ਹੀਦ, ਤਿੰਨ ਜਵਾਨ ਜ਼ਖਮੀ

(ਵੀਓਪੀ ਬਿਊਰੋ)- ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਇੱਥੇ ਅੱਤਵਾਦੀਆਂ ਨੇ ਮਿਲਟਰੀ ਦੇ ਟਰੱਕ ‘ਤੇ ਹਮਲਾ ਕਰ ਦਿੱਤਾ। ਇਸ ਦੌਰਾਨ ਦੋਵਾਂ ਪਾਸਿਆਂ ਤੋਂ ਗੋਲੀਬਾਰੀ ਹੋਈ। ਇਸ ਦੌਰਾਨ ਚਾਰ ਜਵਾਨ ਸ਼ਹੀਦ ਹੋ ਗਏ ਅਤੇ ਤਿੰਨ ਜਵਾਨ ਜ਼ਖਮੀ ਹੋ ਗਿਆ।

ਇਕ ਮਹੀਨੇ ਤੋਂ ਵੀ ਘੱਟ ਸਮੇਂ ਵਿਚ ਇਸ ਖੇਤਰ ਵਿਚ ਫੌਜ ‘ਤੇ ਇਹ ਦੂਜਾ ਅੱਤਵਾਦੀ ਹਮਲਾ ਸੀ।

ਰਿਪੋਰਟ ਮੁਤਾਬਕ ਮੌਕੇ ‘ਤੇ ਅਜੇ ਵੀ ਮੁਕਾਬਲਾ ਜਾਰੀ ਹੈ ਅਤੇ ਉੱਚ ਅਧਿਕਾਰੀ ਨਿਗਰਾਨੀ ਕਰ ਰਹੇ ਹਨ। ਮੌਕੇ ‘ਤੇ ਵਾਧੂ ਬਲ ਵੀ ਭੇਜੇ ਗਏ ਹਨ। ਘਟਨਾ ਤੋਂ ਬਾਅਦ ਭਾਰਤੀ ਫੌਜ ਨੇ ਇਲਾਕੇ ਨੂੰ ਘੇਰ ਲਿਆ ਹੈ ਅਤੇ ਆਪਰੇਸ਼ਨ ਵਿੱਚ ਜੁਟੀ ਹੋਈ ਹੈ।

error: Content is protected !!