ਭਾਜਪਾ ਦੇ ਸਾਬਕਾ ਕੈਬਿਨੇਟ ਮੰਤਰੀ ਨੇ ਮੋਦੀ ਖਿਲਾਫ਼ ਖੋਲ੍ਹਿਆ ਮੋਰਚਾ

ਭਾਜਪਾ ਦੇ ਸਾਬਕਾ ਕੈਬਿਨੇਟ ਮੰਤਰੀ ਨੇ ਮੋਦੀ ਖਿਲਾਫ਼ ਖੋਲ੍ਹਿਆ ਮੋਰਚਾ

ਪਠਾਨਕੋਰਟ(ਵੀਓਪੀ ਬਿਊਰੋ) – ਭਾਜਪਾ ਦੇ ਸਾਬਕਾ ਕੈਬਿਨਟ ਮੰਤਰੀ ਅਨਿਲ ਜੋਸੀ ਦਾ ਮਾਸਟਰ ਮੋਹਨ ਲਾਲ ਨੇ ਸਮਰਥਨ ਕੀਤਾ ਹੈ। ਪਿਛਲੇ ਕੁਝ ਦਿਨਾਂ ਤੋਂ ਅਨਿਲ ਜੋਸੀ ਕਿਸਾਨੀ ਸੰਘਰਸ਼ ਦਾ ਸਮਰਥਨ ਕਰਦੇ ਨਜ਼ਰ ਆ ਰਹੇ ਹਨ। ਅਨਿਲ ਜੋਸ਼ੀ ਦਾ ਕਹਿਣਾ ਹੈ ਕਿ ਕਿਸਾਨੀ ਸੰਘਰਸ਼ ਦਾ ਵਿਗ਼ਲ ਪੰਜਾਬ ਅਤੇ ਪੰਜਾਬ ਤੋਂ ਬਾਹਰ ਵੀ ਵੱਜ ਚੁੱਕਿਆ ਜਿਸ ਕਰਕੇ ਪੰਜਾਬ ਵਿਚ ਭਾਜਪਾ ਦਾ ਅਕਸ ਵਿਗੜ ਰਿਹਾ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਜੇਕਰ ਕੇਂਦਰ ਦੀ ਭਾਜਪਾ ਸਰਕਾਰ ਨੇ ਪੰਜਾਬ ਦੇ ਲੋਕਾਂ ਦੀ ਗੱਲ ਨਾ ਮੰਨੀ ਤਾਂ ਪੰਜਾਬ ਵਿਚ ਭਾਜਪਾ ਦੀ ਐਂਟਰੀ ਕਦੇ ਵੀ ਨਹੀਂ ਹੋਵੇਗੀ। ਜੇਕਰ ਪੰਜਾਬ ਵਿਚ ਭਾਜਪਾ ਆਪਣੇ ਪੈਰ ਜਮ੍ਹਾਉਂਣਾ ਚਾਹੁੰਦੀ ਹੈ ਤਾਂ ਭਾਜਪਾ ਦੀ ਸਰਕਾਰ ਅਤੇ ਮੋਦੀ ਸਾਹਿਬ ਨੂੰ ਖੇਤੀ ਕਾਨੂੰਨ ਰੱਦ ਕਰਨੇ ਪੈਣਗੇ।

error: Content is protected !!