ਅੱਜ ਰਾਕੇਸ਼ ਟਿਕੈਤ ਮਾਮਤਾ ਬੈਨਰਜੀ ਨਾਲ ਕਰਨਗੇ ਮੀਟਿੰਗ

ਅੱਜ ਰਾਕੇਸ਼ ਟਿਕੈਤ ਮਾਮਤਾ ਬੈਨਰਜੀ ਨਾਲ ਕਰਨਗੇ ਮੀਟਿੰਗ

ਨਵੀਂ ਦਿੱਲੀ (ਵੀਓਪੀ ਬਿਊਰੋ) – ਅੱਜ ਕਿਸਾਨ ਨੇਤਾ ਰਾਕੇਸ਼ ਟਿਕੈਤ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨਾਲ ਮੁਲਾਕਾਤ ਕਰਨਗੇ। ਇੱਕ ਰਿਪੋਰਟ ਅਨੁਸਾਰ, ਟਿਕੈਤ ਕਿਸਾਨ ਅੰਦੋਲਨ ਦੀਆਂ ਅਗਾਮੀ ਰਣਨੀਤੀਆਂ ‘ਤੇ ਮਮਤਾ ਬੈਨਰਜੀ ਨਾਲ ਵਿਚਾਰ-ਵਟਾਂਦਰੇ ਕਰਨਗੇ।

ਇਸ ਤੋਂ ਇਲਾਵਾ ਰਾਕੇਸ਼ ਟਿਕੈਤ ਮਮਤਾ ਬੈਨਰਜੀ ਨੂੰ ਚੋਣਾਂ ਵਿੱਚ ਉਨ੍ਹਾਂ ਦੀ ਸ਼ਾਨਦਾਰ ਜਿੱਤ ਲਈ ਵਧਾਈ ਵੀ ਦੇਣਗੇ। ਟਿਕੈਤ ਨੇ ਬੰਗਾਲ ਚੋਣਾਂ ਵਿੱਚ ਮਮਤਾ ਬੈਨਰਜੀ ਲਈ ਚੋਣ ਪ੍ਰਚਾਰ ਵੀ ਕੀਤਾ ਸੀ । ਭਾਰਤੀ ਕਿਸਾਨ ਯੂਨੀਅਨ ਕੇਂਦਰ ਵੱਲੋਂ ਪਾਸ ਕੀਤੇ ਗਏ ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਪਿਛਲੇ ਸਾਲ 26 ਨਵੰਬਰ ਤੋਂ ਕਿਸਾਨ ਰਾਸ਼ਟਰੀ ਰਾਜਧਾਨੀ ਦਿੱਲੀ ਦੀਆਂ ਸਰਹੱਦਾਂ ’ਤੇ ਅੰਦੋਲਨ ਕਰ ਰਹੇ ਹਨ।

ਰਾਕੇਸ਼ ਟਿਕੈਤ ਚੋਣ ਪ੍ਰਚਾਰ ਲਈ ਨੰਦੀਗ੍ਰਾਮ ਗਏ ਸਨ। ਚੋਣ ਮੁਹਿੰਮ ਦੌਰਾਨ ਟਿਕੈਤ ਨੇ ਸਥਾਨਕ ਲੋਕਾਂ ਨਾਲ ਟੀਐਮਸੀ ਨੂੰ ਵੋਟ ਪਾਉਣ ਦੀ ਅਪੀਲ ਕਰਦਿਆਂ ਭਾਜਪਾ ਨੂੰ ਵੋਟ ਨਾ ਪਾਉਣ ਦੀ ਅਪੀਲ ਕੀਤੀ ਸੀ। ਹਾਲਾਂਕਿ, ਮਮਤਾ ਇਸ ਸੀਟ ਤੋਂ ਚੋਣਾਂ ਹਾਰ ਗਈ ਸੀ ।

ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਸ਼ੁਰੂ ਤੋਂ ਹੀ ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਖੇਤੀਬਾੜੀ ਕਾਨੂੰਨਾਂ ਦੇ ਵਿਰੁੱਧ ਹਨ। ਉਨ੍ਹਾਂ ਨੇ ਦਿੱਲੀ ਦੀ ਸਰਹੱਦ ‘ਤੇ ਜਾਰੀ ਕਿਸਾਨ ਅੰਦੋਲਨ ਨੂੰ ਆਪਣਾ ਸਮਰਥਨ ਵੀ ਦਿੱਤਾ ਸੀ ਅਤੇ ਸਮੇਂ-ਸਮੇਂ ‘ਤੇ ਕਿਸਾਨ ਅੰਦੋਲਨ ਦੇ ਹੱਕ ਵਿੱਚ ਆਪਣੀ ਆਵਾਜ਼ ਵੀ ਬੁਲੰਦ ਕੀਤੀ ਹੈ। ਇੰਨਾ ਹੀ ਨਹੀਂ ਟੀਐਮਸੀ ਦੇ ਸਾਰੇ ਸੰਸਦ ਮੈਂਬਰ ਵੀ ਦਿੱਲੀ ਦੀ ਸਰਹੱਦ ‘ਤੇ ਪਹੁੰਚ ਗਏ ਸਨ, ਜਿੱਥੇ ਕਿਸਾਨ ਪਿਛਲੇ ਸਾਲ ਨਵੰਬਰ ਤੋਂ ਧਰਨੇ ‘ਤੇ ਬੈਠੇ ਹਨ।

error: Content is protected !!