ਜਿੱਥੇ ਉਹਨਾਂ ਦੇ ਮੁਲਾਜ਼ਮਾਂ ਵੱਲੋਂ ਇੱਕ ਨੌਜਵਾਨ ਚੋਰੀ ਕਰਦੇ ਹੋਏ ਕਾਬੂ ਕੀਤਾ ਗਿਆ। ਇਹ ਨੌਜਵਾਨ ਨਾਵਲਟੀ ਸਵੀਟ ਸ਼ਾਪ ਤੋਂ ਚਾਕਲੇਟ ਚੋਰੀ ਕਰਦਾ ਹੋਇਆ ਫੜਿਆ ਗਿਆ ਜਦੋਂ ਉਸਨੂੰ ਪੁਲਿਸ ਦੇ ਹਵਾਲੇ ਕੀਤਾ ਤਾਂ ਉਸਨੇ ਦੱਸਿਆ ਕਿ ਉਸਦਾ ਨਾਮ ਮਨੀਸ਼ ਹੈ ਤੇ ਉਹ ਜਲੰਧਰ ਦਾ ਰਹਿਣ ਵਾਲਾ ਹੈ।
ਉਹ ਅੰਮ੍ਰਿਤਸਰ ਕਿਸੇ ਕੰਮ ਦੇ ਲਈ ਆਇਆ ਸੀ ਤੇ ਉਸ ਨੇ ਨਸ਼ੇ ਦੀ ਤੋੜ ਦੇ ਵਿੱਚ ਉਥੋਂ 2-3 ਚਾਕਲੇਟਾਂ ਚੋਰੀ ਕੀਤੀਆਂ ਜਿਸ ਨੇ ਆਪਣੀ ਗਲਤੀ ਵੀ ਕਬੂਲ ਕੀਤੀ ਹੈ। ਤੁਹਾਨੂੰ ਦੱਸ ਦਈਏ ਕਿ ਨਸ਼ੇ ਨੇ ਪੰਜਾਬ ਦੀ ਜਵਾਨੀ ਦਾ ਬੇੜਾ ਗਰਕ ਕਰਕੇ ਰੱਖ ਦਿੱਤਾ ਹੈ। ਨਸ਼ੇ ਦੀ ਖਾਤਰ ਨੌਜਵਾਨ ਲੁੱਟਾਂ ਖੋਹਾਂ ਤੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ।
ਜਿਸ ਨੂੰ ਹੁਣ ਥਾਣੇ ਲਿਜਾ ਕੇ ਪੁੱਛਗਿੱਛ ਕੀਤੀ ਜਾਵੇਗੀ, ਅਧਿਕਾਰੀ ਨੇ ਦੱਸਿਆ ਕਿ ਇਹ ਨੌਜਵਾਨ ਜਲੰਧਰ ਦਾ ਰਹਿਣ ਵਾਲਾ ਹੈ ਤੇ ਨਸ਼ੇ ਦਾ ਆਦੀ ਹੈ ਇਸ ਦੇ ਬੈਗ ਦੇ ਵਿੱਚੋਂ ਨਸ਼ੇ ਦੀਆਂ ਸਰਿੰਜਾਂ ਵੀ ਬਰਾਮਦ ਕੀਤੀਆਂ ਗਈਆਂ ਹਨ।