ਕਿਸਾਨਾਂ ਨਾਲ ਨਜ਼ਦੀਕੀਆਂ ਵਧਾਏਗੀ ਭਾਜਪਾ ! ਕਿਸਾਨਾਂ ਨੂੰ ਖੁਸ਼ ਕਰਨ ਦਾ ਚੁੱਕਿਆ ਬੀੜਾ, ਕਰੇਗੀ ਇਹ ਕੰਮ

ਪੰਜਾਬ ਵਿੱਚ ਲਗਾਤਾਰ ਬੀਜੇਪੀ ਆਗੂਆਂ ਦਾ ਹਰ ਜਗ੍ਹਾਂ ਦੇ ਵਿਰੋਧ ਹੋ ਰਿਹਾ ਹੈ ਪਰ ਹੁਣ ਕਿਸਾਨਾਂ ਨੂੰ ਖੂਸ ਕਰਨ ਦਾ ਬੀਜੇਪੀ ਨੇ ਮੂਡ ਬਣਾ ਲਿਆਂ ਹੈ ਇਸੇ ਕੜੀ ਵਿਚ ਬੀਜੇਪੀ ਨੇ ਇਕ ਅਹਿਮ ਕਦਮ ਚੁੱਕਿਆ ਹੈ 2024: ਲੋਕ ਸਭਾ ਚੋਣਾਂ ਦੌਰਾਨ ਪੰਜਾਬ ਵਿੱਚ ਬੀਜੇਪੀ ਲੀਡਰਾਂ ਦਾ ਵਿਰੋਧੀ ਕਿਸਾਨਾਂ ਵੱਲੋਂ ਕੀਤਾ ਜਾ ਰਿਹਾ ਹੈ। ਜਿਸ ਨੂੰ ਦੇਖਦੇ ਹੋਏ ਹੁਣ ਭਾਜਪਾ ਨੇ ਕਿਸਾਨਾਂ ਵਿੱਚ ਜਾਣ ਲਈ ਇੱਕ ਚੋਣ ਪ੍ਰਚਾਰ ਕਮੇਟੀ ਦਾ ਗਠਨ ਕੀਤਾ ਹੈ। ਇਹ ਕਮੇਟੀ 13 ਲੋਕ ਸਭਾ ਹਲਕਿਆਂ ਵਿੱਚ ਆਪਣੇ ਮੈਂਬਰ ਭੇਜੇਗੀ ਅਤੇ ਕਿਸਾਨਾਂ ਦੀਆਂ ਮੁਸ਼ਕਲਾਂ ਸੁਣ ਕੇ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰੇਗੀ।

ਦੇਖਿਆ ਜਾਵੇ ਤਾਂ ਫਰੀਦਕੋਟ ਤੋਂ ਭਾਜਪਾ ਦੇ ਉਮੀਦਵਾਰ ਹੰਸ ਰਾਜ ਹੰਸ ਦੋ ਵਾਰ ਇਸ ਹਲਕੇ ਵਿੱਚ ਗਏ ਅਤੇ ਦੋਵੇਂ ਵਾਰ ਕਿਸਾਨਾਂ ਵੱਲੋਂ ਉਹਨਾਂ ਦਾ ਵਿਰੋਧ ਕੀਤਾ ਗਿਆ। ਇਸ ਤੋਂ ਇਲਾਵਾ ਅੰਮ੍ਰਿਤਸਰ ਤੋਂ ਭਾਜਪਾ ਦੇ ਉਮੀਦਵਾਰ ਤਰਨਜੀਤ ਸਿੰਘ ਸੰਧੂ ਦਾ ਵੀ ਕਿਸਾਨਾਂ ਨੇ ਜ਼ਬਰਦਸਤ ਵਿਰੋਧ ਕੀਤਾ ਸੀ। ਜਿਸ ਤੋਂ ਬਾਅਦ ਸੰਧੂ ਨੂੰ Y+ ਸੁਰੱਖਿਆ ਦੇਣੀ ਪਈ ਸੀ।

ਭਾਜਪਾ ਕਿਸਾਨ ਮੋਰਚਾ ਨੇ 13 ਲੋਕ ਸਭਾ ਹਲਕਿਆਂ ਵਿੱਚ ਚੋਣ ਪ੍ਰਚਾਰ ਕਮੇਟੀਆਂ ਦਾ ਗਠਨ ਕੀਤਾ ਹੈ। ਹਰੇਕ ਲੋਕ ਸਭਾ ਹਲਕੇ ਵਿੱਚ 5 ਵਿਅਕਤੀਆਂ ਨੂੰ ਕਮੇਟੀ ਵਿੱਚ ਥਾਂ ਦਿੱਤੀ ਗਈ ਹੈ। 13 ਆਗੂਆਂ ਨੂੰ ਵੱਖ-ਵੱਖ ਲੋਕ ਸਭਾ ਹਲਕਿਆਂ ਦਾ ਇੰਚਾਰਜ ਲਾਇਆ ਗਿਆ ਹੈ।

ਉਸ ਦੇ ਨਾਲ ਚਾਰ ਆਗੂਆਂ ਨੂੰ ਇੰਚਾਰਜ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਇਹ ਨਿਯੁਕਤੀ ਪਾਰਟੀ ਦੇ ਕਿਸਾਨ ਮੋਰਚਾ ਦੇ ਕੌਮੀ ਪ੍ਰਧਾਨ ਰਾਜ ਕੁਮਾਰ ਚਾਹਰ ਅਤੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਵੱਲੋਂ ਕੀਤੀ ਗਈ ਹੈ।

error: Content is protected !!