ਰਾਤ ਸਮੇਂ ਇੱਕ ਵਿਆਹ ਸਮਾਗਮ ਤੋਂ ਆ ਰਹੇ ਵਿਧਾਇਕ ਨੇ ਇਕ ਵਿਅਕਤੀ ਤੋਂ ਲੁੱਟ ਦੀ ਕੋਸ਼ਿਸ਼ ਕਰ ਰਹੇ ਇਹਨਾਂ ਤਿੰਨ ਲੁਟੇਰਿਆਂ ਮਗਰ ਆਪਣੀ ਕਾਰ ਲਾ ਲਈ ਤਾਂ ਇਹਨਾ ਚੋਂ ਦੋ ਭੱਜ ਗਏ ਜਦਕਿ ਇੱਕ ਨੂੰ ਤੇਜਧਾਰ ਹਥਿਆਰ ਸਮੇਤ ਪੁਲਿਸ ਹਵਾਲੇ ਕਰ ਦਿੱਤਾ। ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਅਨੁਸਾਰ ਉਹ ਸ਼੍ਰੀ ਮੁਕਤਸਰ ਸਾਹਿਬ ਦੇ ਕੋਟਕਪੂਰਾ ਮਾਰਗ ਤੋਂ ਇੱਕ ਵਿਆਹ ਸਮਾਰੋਹ ਵਿਚ ਹਿੱਸਾ ਲੈਣ ਉਪਰੰਤ ਵਾਪਸ ਆ ਰਹੇ ਸੀ ਕਿ ਰਸਤੇ ‘ਚ ਤਿੰਨ ਵਿਅਕਤੀ ਇੱਕ ਵਿਅਕਤੀ ਤੋਂ ਖੋਹ ਦੀ ਕੋਸ਼ਿਸ਼ ਕਰ ਰਹੇ ਸੀ।
ਉਹਨਾਂ ਜਦ ਕਾਰ ਰੋਕੀ ਤਾਂ ਇਹ ਤਿੰਨੋ ਮੋਟਰਸਾਈਕਲ ਤੋਂ ਬੈਠ ਫਰਾਰ ਹੋ ਗਏ, ਉਹਨਾਂ ਕਾਰ ਜਦ ਮੋਟਰਸਾਈਕਲ ਦੇ ਬਰਾਬਰ ਲਾਈ ਤਾਂ ਇਹ ਮੋਟਰਸਾਈਕਲ ਸੁੱਟ ਭੇਜਣ ਲੱਗੇ। ਵਿਧਾਇਕ ਅਤੇ ਉਹਨਾਂ ਦੇ ਗੰਨਮੈਨਾਂ ਜਦ ਉਹਨਾਂ ਦਾ ਪਿੱਛਾ ਕੀਤਾ ਤਾਂ ਦੋ ਫਰਾਰ ਹੋ ਗਏ ਜਦਕਿ ਇਕ ਜੋ ਕਿ ਕੋਟਕਪੂਰਾ ਮਾਰਗ ਨਾਲ ਲੱਗਦੇ ਫਲੈਟਾਂ ‘ਚ ਵੜ ਗਿਆ ਨੂੰ ਮੌਕੇ ਤੇ ਹੀ ਕਾਬੂ ਕਰ ਪੁਲਿਸ ਦੇ ਹਵਾਲੇ ਕਰ ਦਿੱਤਾ।
ਵਿਧਾਇਕ ਵੱਲੋਂ ਸੂਚਨਾ ਦੇਣ ਤੇ ਮੌਕੇ ਤੇ ਪੁਲਿਸ ਪਹੁੰਚ ਗਈ। ਵਿਧਾਇਕ ਨੇ ਪੁਲਿਸ ਨੂੰ ਬਾਕੀ ਦੋ ਦੀ ਭਾਲ ਲਈ ਵੀ ਆਖਿਆ।