ਦੀਪ ਸਿੱਧੂ ਨੂੰ ਕਿਸੇ ਨੇ ਦਿੱਤੇ ਜ਼ਹਿਰੀਲਾ ਪਦਾਰਥ, ਸਿਹਤ ਵਿਗੜੀ

ਦੀਪ ਸਿੱਧੂ ਨੂੰ ਕਿਸੇ ਨੇ ਦਿੱਤੇ ਜ਼ਹਿਰੀਲਾ ਪਦਾਰਥ, ਸਿਹਤ ਵਿਗੜੀ

ਚੰਡੀਗੜ੍ਹ (ਵੀਓਪੀ ਬਿਊਰੋ) – ਦੀਪ ਸਿੱਧੂ ਦੀ ਅਚਾਨਕ ਸਿਹਤ ਵਿਗੜ ਗਈ ਹੈ। ਇਸ ਦੀ ਜਾਣਕਾਰੀ ਦੀਪ ਸਿੱਧੂ ਨੇ ਸੋਸ਼ਲ ਮੀਡੀਆ ਉਪਰ ਸਾਂਝੀ ਕੀਤੀ ਹੈ। ਦੀਪ ਸਿੱਧੂ ਨੇ ਲਿਖਿਆ ਹੈ ਕਿ ਉਸਨੂੰ ਸ਼ਰਾਰਤ ਨਾਲ ਕੁਝ ਜ਼ਹਿਰੀਲਾ ਪਦਾਰਥ ਦਿੱਤਾ ਗਿਆ ਹੈ, ਜਿਸ ਕਰਕੇ ਉਹਦੀ ਸਿਹਤ ਠੀਕ ਨਹੀਂ ਹੈ ਤੇ ਉਹ ਬਿਮਾਰ ਮਹਿਸੂਸ ਕਰ ਰਿਹਾ ਹੈ।

ਉਸ ਨੇ ਆਪਣੀ ਪੋਸਟ ‘ਚ ਅੱਗੇ ਲਿਖਿਆ ਕਿ ਉਸ ਨੂੰ ਨਹੀਂ ਪਤਾ ਕਿ ਇਹ ਕੌਣ ਕਰ ਰਿਹਾ ਹੈ। ਉਸ ਨੇ ਕਿਹਾ ਕਿ ਮੈਂ ਇੱਥੇ ਸਾਰੀਆਂ ਸਿਆਸੀ ਅਤੇ ਸਮਾਜਿਕ ਸਮੱਸਿਆਵਾਂ ਦੇ ਖ਼ਿਲਾਫ਼ ਇਕੱਲਾ ਖੜ੍ਹਾ ਹਾਂ।

ਹੁਣ ਉਸ ਦੀ ਸੁਰੱਖਿਆ ਅਤੇ ਸਕਿਓਰਿਟੀ ਮੇਰੇ ਪਰਿਵਾਰ ਲਈ ਇਕ ਗੰਭੀਰ ਚਿੰਤਾ ਬਣ ਗਈ ਹੈ (ਉਹ ਇਸ ਗੱਲ ਨੂੰ ਮੌਜੂਦਾ ਹਕੀਕਤ ਨੂੰ ਦੱਸਣ ਲਈ ਸਾਂਝਾ ਕਰ ਰਿਹਾ ਹੈ, ਜੋ ਉਹ  ਪਹਿਲਾਂ ਖੁਦ ਵੀ ਨਹੀਂ ਸਮਝਿਆ)..ਵਾਹਿਗੁਰੂ ਸਾਡੇ ਸਾਰਿਆਂ ਦਾ ਭਲਾ ਕਰੇ।

error: Content is protected !!