ਅਕਾਲੀ ਲੀਡਰ ਦੇ ਘਰੋਂ 75 ਤੋਲੇ ਸੋਨਾ ਤੇ ਨਗਦੀ ਲੈ ਕੇ ਫਰਾਰ ਹੋਏ ਚੋਰ

ਅਕਾਲੀ ਲੀਡਰ ਦੇ ਘਰੋਂ 75 ਤੋਲੇ ਸੋਨਾ ਤੇ ਨਗਦੀ ਲੈ ਕੇ ਫਰਾਰ ਹੋਏ ਚੋਰ

ਸ੍ਰੀ ਮੁਕਤਸਰ ਸਾਹਿਬ (ਵੀਓਪੀ ਬਿਊਰੋ) – ਲੰਬੀ ਦੇ ਨੇੜੇ ਪੈਂਦੇ ਪਿੰਡ ਤਪਾ ਖੇੜਾ ‘ਚ ਚੋਰਾਂ ਨੇ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਅਕਾਲੀ ਦਲ ਦੇ ਸਰਕਲ ਪ੍ਰਧਾਨ ਦੇ ਘਰੋਂ 75 ਤੋਲੇ ਸੋਨਾ ਤੇ ਨਗਦੀ ਚੋਰੀ ਹੋਈ ਹੈ। ਚੋਰੀ ਕਰਨ ਤੋਂ ਬਾਅਦ ਚੋਰ ਫਰਾਰ ਦੱਸੇ ਜਾ ਰਹੇ ਹਨ।

ਜਾਣਕਾਰੀ ਅਨੁਸਾਰ ਨੀਟੂ ਦਾ ਪਰਿਵਾਰ ਰਾਤ 10 ਵਜੇ ਸੁੱਤਾ ਪਿਆ ਸੀ। ਉਹਨਾਂ ਨੂੰ ਪਤਾ ਉਸ ਵੇਲੇ ਲੱਗਿਆ ਜਦੋਂ ਨੀਟੂ ਸਵੇਰੇ ਚੰਡੀਗੜ੍ਹ ਜਾਣ ਲਈ ਸਵੇਰੇ ਤਿੰਨ ਵਜੇ ਰਵਾਨਾ ਹੋਣ ਲੱਗੇ ਤੇ ਉਨ੍ਹਾਂ ਨੇ ਦੇਖਿਆ ਕਿ ਕਮਰੇ ਵਿਚ ਪਈ ਅਲਮਾਰੀ ਦੇ ਤਾਲੇ ਟੁੱਟੇ ਹੋਏ ਸਨ।

ਇਹ ਸਾਰਾ ਕੁਝ ਦੇਖਣ ਤੋਂ ਬਾਅਦ ਉਨ੍ਹਾਂ ਨੂੰ ਪਤਾ ਲੱਗਿਆ ਕਿ ਅਲਮਾਰੀ ‘ਚੋਂ 75 ਤੋਲੇ ਸੋਨਾ ਤੇ 1.25 ਲੱਖ ਨਗਦੀ ਗਾਇਬ ਸੀ। ਇਸ ਚੋਰੀ ਦੀ ਵਾਰਦਾਤ ਦੀ ਸੂਚਨਾ ਲੰਬੀ ਪੁਲਿਸ ਨੂੰ ਦਿੱਤੀ। ਪੁਲਿਸ ਵੱਲੋਂ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਐਸਐਚਓ ਚੰਦਰ ਸ਼ੇਖਰ ਨੇ ਦੱਸਿਆ ਸਵੇਰ ਸਮੇਂ ਇਤਲਾਹ ਮਿਲੀ ਸੀ ਕਿ ਜਗਮੀਤ ਸਿੰਘ ਉਰਫ ਨੀਟੂ ਤਪਾ ਖੇੜਾ ਦੇ ਘਰ ਵਿੱਚ ਚੋਰੀ ਹੋਈ ਹੈ। ਜਾਂਚ ਸ਼ੁਰੂ ਕਰ ਦਿੱਤੀ ਹੈ। 75 ਤੋਲੇ ਸੋਨਾ ਚੋਰੀ ਹੋਇਆ ਹੈ ਤੇ 1.25 ਲੱਖ ਨਗਦੀ ਚੋਰੀ ਹੋਈ ਹੈ। ਐਫਆਈਆਰ ਦਰਜ ਕਰ ਲਈ ਗਈ ਹੈ।

error: Content is protected !!