ਮਾਮੇ ਨੇ ਨਾਬਾਲਿਗ ਭਾਣਜੀ ਨਾਲ ਕੀਤਾ ਰੇਪ, ਲੜਕੀ ਤਿੰਨ ਮਹੀਨਿਆਂ ਦੀ ਹੋਈ ਗਰਭਵਤੀ

ਮਾਮੇ ਨੇ ਨਾਬਾਲਿਗ ਭਾਣਜੀ ਨਾਲ ਕੀਤਾ ਰੇਪ, ਲੜਕੀ ਤਿੰਨ ਮਹੀਨਿਆਂ ਦੀ ਹੋਈ ਗਰਭਵਤੀ

ਜਗਰਾਓਂ (ਵੀਓਪੀ ਬਿਊਰੋ) – ਲੁਧਿਆਣਾ ਤੋਂ ਇਕ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ। ਥਾਣਾ ਸਿੱਧਵਾਂ ਬੇਟ ਦੇ ਅਧੀਨ ਆਉਂਦੇ ਇਕ ਪਿੰਡ ਦੀ ਨਾਬਾਲਿਗ ਲੜਕੀ ਨਾਲ ਰੇਪ ਹੋਇਆ ਹੈ, ਜਿਸ ਦੀ ਉਮਰ ਸੋਲਾਂ ਸਾਲ ਹੈ। ਇਹ ਘਟਨਾ ਦਾ ਸ਼ਿਕਾਰ ਉਸਨੂੰ ਉਸਦੇ ਆਪਣੇ ਸਕੇ ਮਾਮੇ ਨੇ ਹੀ ਬਣਾਇਆ ਹੈ। ਲੜਕੀ ਥਾਣੇ ਦੇ ਹਠੂਰ ਖੇਤਰ ਦੇ ਇੱਕ ਪਿੰਡ ਵਿੱਚ ਆਪਣੀ ਚਾਚੀ ਦੇ ਮੂੰਹ ਬੋਲੇ ਭਰਾ ਦੇ ਘਰ ਗਈ ਹੋਈ ਸੀ। ਇਥੇ ਦੋਸ਼ੀ ਨੇ 16 ਸਾਲ ਦੀ ਇਸ ਨਾਬਾਲਗ ਲੜਕੀ ਨਾਲ ਜਬਰ-ਜ਼ਨਾਹ ਕੀਤਾ।

ਇਸ ਗੱਲ ਤਾ ਪਤਾ ਲੱਗਾ ਜਦੋਂ ਲੜਕੀ 3 ਮਹੀਨੇ ਦੀ ਗਰਭਵਤੀ ਹੋ ਗਈ। ਜਦੋਂ ਉਸਨੇ ਇਸ ਸਬੰਧੀ ਆਪਣੇ ਪਿਤਾ ਨੂੰ ਦੱਸਿਆ ਤਾਂ ਪੀੜਤ ਲੜਕੀ ਦੇ ਪਿਤਾ ਦੇ ਬਿਆਨਾਂ ‘ਤੇ 25 ਸਾਲਾ ਦੋਸ਼ੀ ਸੰਦੀਪ ਸਿੰਘ ਖਿਲਾਫ ਥਾਣਾ ਹਠੂਰ ਵਿਖੇ ਧਾਰਾ 376 ਅਧੀਨ ਕੇਸ ਦਰਜ ਕਰ ਲਿਆ ਹੈ।

error: Content is protected !!