ਵਿਆਹ ਦੀ ਪਹਿਲੀਂ ਸੁਹਾਗਰਾਤ ਨੂੰ ਪਤਨੀ ਦੀ ਹੋਈ ਮੌਤ, ਜਾਣੋਂ ਕਾਰਨ

ਵਿਆਹ ਦੀ ਪਹਿਲੀਂ ਸੁਹਾਗਰਾਤ ਨੂੰ ਪਤਨੀ ਦੀ ਹੋਈ ਮੌਤ, ਜਾਣੋਂ ਕਾਰਨ

ਨਵੀਂ ਦਿੱਲੀ(ਵੀਓਪੀ ਬਿਊਰੋ) –ਵਿਆਹ ਤੋਂ ਬਾਅਦ ਲਾੜਾ ਤੇ ਲਾੜੀ ਦੀ ਪਹਿਲੀਂ ਰਾਤ ਅਹਿਮ ਮੰਨੀ ਜਾਂਦੀ ਹੈ ਜਿਸ ਨੂੰ ਅਸੀਂ ਪੰਜਾਬੀ ਵਿਚ ਸੁਹਾਗਰਾਤ ਵੀ ਕਹਿ ਲੈਂਦੇ ਹਾਂ। ਪਰ ਬ੍ਰਾਜੀਲ ਤੋਂ ਇਕ ਐਸੀ ਘਟਨਾ ਸਾਹਮਣੇ ਆਈ ਹੈ ਜਿਸ ਦਾ ਉਸ ਨਵ-ਵਿਆਹੇ ਜੋੜੇ ਨੇ ਕਦੀ ਜਿੰਦਗੀ ਵਿਚ ਵੀ ਨਹੀਂ ਸੋਚਿਆ ਹੋਣਾ। ਬ੍ਰਾਜੀਲ ਦੇ ਇਸ ਜੋੜੇ ਦੀ ਦੁਨੀਆਂ ਵਸਣ ਤੋਂ ਪਹਿਲਾਂ ਹੀ ਉੱਜੜ ਗਈ। ਘਟਨਾ ਇਸ ਤਰ੍ਹਾਂ ਵਾਪਰੀ ਕਿ ਬ੍ਰਾਜੀਲ ਦੇ ਇਕ ਜੋੜਾ ਦਾ ਵਿਆਹ ਹੋਇਆ ਕੁੜੀ ਦੀ ਉਮਰ 18 ਸਾਲ ਤੇ ਮੁੰਡੇ ਦੇ 29 ਸਾਲ ਸੀ। ਜਦੋਂ ਪਹਿਲੀਂ ਰਾਤ ਦੋਵੇਂ ਇਕੱਠੇ ਹੋਏ ਤਾਂ ਲੜਕੀ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ।

ਜਦੋਂ ਕੁੜੀ ਜ਼ਮੀਨ ਉਪਰ ਡਿੱਗ ਪਈ ਤਾਂ ਲੜਕੇ ਨੇ ਆਂਢੀਆਂ-ਗੁਆਂਢੀਆਂ ਨੂੰ ਬੁਲਾਇਆ ਤੇ ਆਪਣੀ ਪਤਨੀ ਨੂੰ ਹਸਪਤਾਲ ਲਿਜਾਣ ਲਈ ਕਿਹਾ। ਹਸਪਤਾਲ ਜਾਣ ਤੋਂ ਪਹਿਲਾਂ ਨਵ-ਵਿਆਹੀ ਦਾ ਸਾਹ ਚੱਲ ਰਿਹਾ ਸੀ ਪਰ ਹਸਪਤਾਲ ਜਾਂਦੇ ਉਸਨੇ ਰਸਤੇ ਵਿਚ ਹੀ ਦਮ ਤੋੜ ਦਿੱਤਾ। ਮੌਤ ਤੋਂ ਬਾਅਦ ਜਦੋਂ ਪੋਸਟਮਾਰਟਮ ਹੋਇਆ ਤਾਂ ਕੁੜੀ ਨੂੰ ਬ੍ਰੇਕਾਈਟਿਸ ਨਾਂ ਦੀ ਬਿਮਾਰੀ ਨਿਕਲੀ। ਡਾਕਟਰਾਂ ਦੀ ਰਿਪੋਰਟ ਵਿਚ ਪਾਇਆ ਗਿਆ ਕਿ ਲੜਕੀ ਦੇ ਸਰੀਰ ਉਪਰ ਕਿਸੇ ਵੀ ਤਰ੍ਹਾਂ ਦਾ ਕੋਈ ਨਿਸ਼ਾਨ ਨਹੀਂ ਹੈ, ਭਾਵ ਉਸ ਦੀ ਕੁੱਟਮਾਰ ਨਹੀਂ ਹੋਈ ਉਸਦੀ ਬਿਮਾਰੀ ਕਾਰਨ ਹੀ ਮੌਤ ਹੋਈ ਹੈ।

ਨਵ-ਵਿਆਹੇ ਲਾੜਾ ਦਾ ਕਹਿਣਾ ਹੈ ਕਿ ਉਸਨੂੰ ਯਕੀਨ ਨਹੀਂ ਹੋ ਰਿਹਾ ਕਿ ਉਸਦੀ ਪਤਨੀ ਉਸਨੂੰ ਵਿਆਹ ਦੇ ਪਹਿਲੇਂ ਦਿਨ ਹੀ ਸਦਾ ਲਈ ਛੱਡ ਕੇ ਚਲੇ ਗਈ ਹੈ।

error: Content is protected !!