ਪੂਰੀ ਘਟਨਾ ਬਾਰੇ ਉਦੋਂ ਪਤਾ ਲੱਗਦਾ ਹੈ ਜਦੋਂ ਗੁਆਂਢ ਵਿਚ ਰਹਿੰਦੇ ਪਰਿਵਾਰ ਨੂੰ ਦੇਖਦਾ ਹੈ ਕਿ ਘਰ ਵਿਚੋਂ ਕੋਈ ਵੀ ਬਾਹਰ ਨਹੀਂ ਨਿਕਲਿਆ ਤੇ ਜਦੋਂ ਉਹ ਗੁਆਂਢ ਵਿਚ ਰਹਿੰਦੀ ਮਹਿਲਾ ਬਜ਼ੁਰਗ ਨੂੰ ਰੋਟੀ-ਪਾਣੀ ਪੁੱਛਣ ਲਈ ਘਰ ਵਿਚ ਦਾਖਲ ਹੁੰਦੇ ਹਨ ਤਾਂ ਉਨ੍ਹਾਂ ਦੇ ਹੋਸ਼ ਉਡ ਜਾਂਦੇ ਹਨ। ਸਾਰੇ ਦਰਵਾਜ਼ੇ ਤੇ ਤਾਲੇ ਖੁੱਲ੍ਹੇ ਹੁੰਦੇ ਹਨ। ਸਾਮਾਨ ਖਿਲਰਿਆ ਹੁੰਦਾ ਹੈ ਤੇ ਬਜ਼ੁਰਗ ਵਿਅਕਤੀ ਦੀ ਮ੍ਰਿਤਕ ਦੇਹ ਨੂੰ ਦੇਖ ਕੇ ਉਹ ਦੰਗ ਰਹਿ ਜਾਂਦੀ ਹੈ।