13 ਸਾਲ ਦੀ ਕੁੜੀ ਨੂੰ ਭਜਾ ਲੈ ਗਿਆ 34 ਸਾਲ ਦਾ ਵਿਅਕਤੀ, ਪਹਿਲਾ ਵੀ ਕਰਵਾ ਚੁੱਕਿਆ 2 ਵਾਰ ਵਿਆਹ

ਅੰਮ੍ਰਿਤਸਰ ਦੇ ਲੋਪੋਕੇ ਦੇ ਪਿੰਡ ਮੁੱਧ ਦਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇੱਕ ਨਾਬਾਲਿਗ 13 ਸਾਲ ਦੀ ਅੱਠਵੀਂ ਚ ਪੜਨ ਵਾਲੀ ਲੜਕੀ ਨੂੰ ਇਕ 34 ਸਾਲਾਂ ਨੌਜਵਾਨ ਜਿਸਨੇ ਪਹਿਲਾਂ ਵੀ ਦੋ ਵਿਆਹ ਕਰਵਾਏ ਹੋਏ ਹਨ ਉਸ ਵੱਲੋਂ ਨਾਬਾਲਗ ਲੜਕੀ ਨੂੰ ਘਰੋ ਭਜਾਉਣ ਦਾ ਮਾਮਲਾ ਸਾਹਮਣੇ ਆਇਆ ਹੈ ਉਥੇ ਹੀ ਪੀੜਿਤ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਤੇ ਉਹਨਾਂ ਵੱਲੋਂ ਪੁਲਿਸ ਪ੍ਰਸ਼ਾਸਨ ਨੂੰ ਇਨਸਾਫ ਦੀ ਗੁਹਾਰ ਲਗਾਈ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਪੀੜਿਤ ਪਰਿਵਾਰ ਨੇ ਦੱਸਿਆ ਕਿ ਉਹ ਲੋਪੋਕੇ ਦੇ ਪਿੰਡ ਮੁਧ ਦੇ ਰਹਿਣ ਵਾਲੇ ਹਨ ਪਿਛਲੇ 11 ਦਿਨਾਂ ਤੋਂ ਉਹਨਾਂ ਦੀ 13 ਸਾਲ ਦੀ ਨਬਾਲਿਕ ਲੜਕੀ ਜੋ ਕਿ ਅੱਠਵੀਂ ਕਲਾਸ ਵਿੱਚ ਪੜ੍ਹਦੀ ਸੀ ਉਸ ਨੂੰ ਉਹਨਾਂ ਦੇ ਗਵਾਂਢ ਵਿੱਚ ਰਹਿਣ ਵਾਲੇ ਇੱਕ ਨੌਜਵਾਨ ਨੇ ਝੂਠੇ ਲਾਰਿਆਂ ਦੇ ਵਿੱਚ ਘਰੋਂ ਭਜਾ ਕੇ ਲੈ ਗਿਆ ਹੈ

ਜਿਸ ਦੇ ਚਲਦੇ ਅਸੀਂ ਇਸਦੀ ਸ਼ਿਕਾਇਤ ਥਾਣਾ ਲੋਪੋ ਕੇ ਵਿਖੇ ਵੀ ਕੀਤੀ ਪਰ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਅੱਜ 11 ਦਿਨ ਹੋ ਚੱਲੇ ਹਨ ਕੁੜੀ ਨੂੰ ਘਰੋਂ ਭੱਜੇ ਹੋਏ ਪਰ ਕੁੜੀ ਦਾ ਕੋਈ ਅਥਾ ਪਤਾ ਨਹੀਂ ਲੱਗ ਰਿਹਾ ਉਹਨਾਂ ਕਿਹਾ ਕਿ ਅਸੀਂ ਲੜਕੇ ਦੇ ਚਾਚੇ ਨੂੰ ਵੀ ਮਿਲੇ ਪਹਿਲੋਂ ਉਸ ਵੱਲੋਂ ਸਾਨੂੰ ਕਿਹਾ ਗਿਆ ਕਿ ਤੁਹਾਡੀ ਕੁੜੀ ਦੋ ਤਿੰਨ ਦਿਨ ਤੱਕ ਵਾਪਸ ਆ ਜਾਵੇਗੀ ਤੇ ਹੁਣ ਉਹ ਵੀ ਸਾਨੂੰ ਧਮਕੀਆਂ ਦੇ ਰਿਹਾ ਹੈ ਕਿ ਤੁਹਾਨੂੰ ਜਾਨੋ ਮਾਰ ਦਿੱਤਾ ਜਾਵੇਗਾ।

ਜਾਓ ਜੋ ਜੋ ਕਰਨਾ ਕਰ ਲਓ ਸਾਡੇ ਕੋਲ ਕੋਈ ਕੁੜੀ ਨਹੀਂ ਤਾਂ ਸਾਡੀ ਅਸੀਂ ਪੁਲਿਸ ਪ੍ਰਸ਼ਾਸਨ ਕੋਲੋਂ ਇਨਸਾਫ ਦੀ ਗੁਹਾਰ ਲਗਾ ਰਹੇ ਹਾਂ ਜਿਸ ਦੇ ਚਲਦੇ ਅੱਜ ਅਸੀਂ ਐਸਐਸਪੀ ਦਿਹਾਤੀ ਚਰਨਜੀਤ ਸਿੰਘ ਸੋਹਲ ਨੂੰ ਮਿਲਣ ਲਈ ਵੀ ਪੁੱਜੇ ਸਾਂ ਉਹਨਾਂ ਨਾਲ ਗੱਲਬਾਤ ਵੀ ਕੀਤੀ ਤੇ ਉਹਨਾਂ ਨੇ ਵੀ ਸਾਨੂੰ ਅਸ਼ਵਾਸਨ ਦਿੱਤਾ ਹੈ ਕਿ ਜਲਦ ਹੀ ਤੁਹਾਡੇ ਸੁਣਵਾਈ ਕੀਤੀ ਜਾਵੇਗੀ

ਪੀੜਿਤ ਪਰਿਵਾਰ ਨੇ ਦੱਸਿਆ ਕਿ ਨੌਜਵਾਨ ਨੇ ਪਹਿਲਾਂ ਵੀ ਦੋ ਵਿਆਹ ਕਰਵਾਏ ਹੋਏ ਹਨ ਤੇ ਹੁਣ ਸਾਡੀ ਨਬਾਲਿਕ ਲੜਕੀ ਨੂੰ ਘਰੋਂ ਭਜਾ ਕੇ ਲੈ ਗਿਆ ਹੈ ਅਸੀਂ ਚਾਹੁੰਦੇ ਹਾਂ ਕਿ ਜਲਦ ਤੋਂ ਜਲਦ ਸਾਡੀ ਲੜਕੀ ਘਰ ਵਾਪਸ ਆ ਜਾਵੇ।ਉੱਥੇ ਹੀ ਪੀੜਿਤ ਪਰਿਵਾਰ ਦੇ ਨਾਲ ਆਏ ਵਾਲਮੀਕੀ ਸਮਾਜ ਦੇ ਆਗੂ ਨੇ ਦੱਸਿਆ ਕਿ ਗਰੀਬ ਲੋਕਾਂ ਦੀ ਕੋਈ ਸੁਣਵਾਈ ਨਹੀਂ ਕੀਤੀ ਜਾ ਰਹੀ ਉਹ ਦਰ ਦਰ ਦੀਆਂ ਠੋਕਰਾਂ ਖਾਣ ਨੂੰ ਮਜਬੂਰ ਹਨ ਪਿਛਲੇ 11 ਦਿਨਾਂ ਤੋਂ ਇੱਕ ਨਬਾਲਿਕ ਲੜਕੀ ਘਰੋਂ ਫਰਾਰ ਹੈ ਤੇ ਇੱਕ ਨੌਜਵਾਨ ਨਾਲ ਉਸ ਨੂੰ ਘਰੋਂ ਲੈ ਕੇ ਫਰਾਰ ਹੋ ਗਿਆ ਹੈ ਪਰ ਅੱਜ ਤੱਕ ਉਸ ਦਾ ਕੋਈ ਵੀ ਅਤਾ ਪਤਾ ਨਹੀਂ ਲੱਗਾ। ਕਈ ਵਾਰ ਪੁਲਿਸ ਅਧਿਕਾਰੀਆਂ ਨੂੰ ਵੀ ਮਿਲ ਚੁੱਕੇ ਹਾਂ ਪਰ ਕੋਈ ਸੁਣਵਾਈ ਨਹੀਂ ਕੀਤੀ ਜਾ ਰਹੀ ਜਿਸ ਦੇ ਚਲਦੇ ਅੱਜ ਅੰਮ੍ਰਿਤਸਰ ਦਿਹਾਤੀ ਦੇ ਐਸਐਸਪੀ ਸਾਹਿਬ ਨੂੰ ਮਿਲ ਕੇ ਆਏ ਹਾਂ ਤੇ ਉਹਨਾਂ ਅਸ਼ਵਾਸਨ ਦਿੱਤਾ ਹੈ ਕਿ ਜਲਦੀ ਹੀ ਕਾਰਵਾਈ ਕੀਤੀ ਜਾਵੇਗੀ।

error: Content is protected !!