ਰਖੜੀ ਵਾਲੀ ਰਾਤ 8 ਵਜੇ ਉਸਦੇ ਭਰਾ ਸੰਜੂ ਅਤੇ ਗੋਪੀ ਘਰੋਂ ਬਾਹਰ ਘੁੰਮਣ ਲਈ ਨਿਕਲੇ ਸਨ ਤਾਂ ਰਸਤੇ ਵਿੱਚ ਗਵਾਂਡ ਰਹਿੰਦੇ ਸੰਜੂ, ਮਿਰਜਾ, ਸ਼ੰਭੂ ਪੁੱਤਰਾਨ ਬਨਵਾਰੀ ਰਾਮ ਅਤੇ ਸੁਭਾਸ਼ ਪੁੱਤਰ ਗੰਗੂਰਾਮ ਨਿਵਾਸੀ ਮੁਰਾਦਪੁਰ ਵੱਲੋਂ ਉਸ ਦੇ ਭਰਾ ਸੰਜੂ ਨੂੰ ਗਵਾਂਡੀਆਂ ਵੱਲੋਂ ਤੇਜ਼ਧਾਰ ਲੋਹੇ ਦੀ ਵਸਤੂ ਨਾਲ ਜਖਮੀ ਕਰ ਦਿੱਤਾ ਗਿਆ ਅਤੇ ਗੁੱਜੀਆਂ ਸੱਟਾਂ ਲਗਾਈਆਂ ਸਨ।
ਜਖਮੀ ਹਾਲਤ ਵਿੱਚ ਸੰਜੂ ਨੂੰ ਜਦੋਂ ਸਿਵਲ ਹਸਪਤਾਲ ਵਿਖੇ ਲਿਜਾਇਆ ਗਿਆ ਤਾਂ ਡਾਕਟਰਾਂ ਨੇ ਉਸਨੂੰ ਮ੍ਰਿਤਕ ਕਰਾਰ ਦੇ ਦਿੱਤਾ। ਇਸ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਚਾਰੇ ਮੁਲਜਮ ਮੌਕੇ ਤੋਂ ਫਰਾਰ ਹੋ ਗਏ। ਭਰਾ ਅਜੇ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਹਮਲੇ ਦੇ ਪਿੱਛੇ ਵਜਹਾ ਰੰਜਸ਼ ਇਹ ਹੈ ਕਿ ਕੁਝ ਦਿਨ ਪਹਿਲਾਂ ਉਹਨਾਂ ਦੇ ਬੱਚਿਆਂ ਦੀ ਗੁਆਂਡੀਆਂ ਦੇ ਬੱਚਿਆਂ ਨਾਲ ਮਮੂਲੀ ਝਗੜਾ ਹੋਇਆ ਸੀ
ਜਿਸ ਸਬੰਧੀ ਉਹਨਾਂ ਵੱਲੋਂ ਮੁਆਫੀ ਵੀ ਮੰਗ ਲਈ ਗਈ ਸੀ ਅਤੇ ਰਾਜੀਨਾਮਾ ਵੀ ਹੋ ਗਿਆ ਸੀ ਪਰੰਤੂ ਬਾਵਜੂਦ ਉਸਦੇ ਭਰਾ ਦਾ ਕਤਲ ਕਰ ਦਿੱਤਾ ਗਿਆ।