ਪੁਲਿਸ ਨੇ ਨਸ਼ਟ ਕਰਨ ਲਈ ਕਤਾਰ ‘ਚ ਲਗਾਈਆ ਬੋਤਲਾਂ, ਸ਼ਰਾਬੀਆਂ ਨੂੰ ਲੱਗੀ ਸੂਹ, ਫਿਰ ਹੋਇਆ..

ਆਂਧਰਾ ਪ੍ਰਦੇਸ਼ ਦੇ ਗੁੰਟੂਰ ਵਿੱਚ ਪੁਲਿਸ ਨੇ ਸ਼ਰਾਬ ਦੀਆਂ ਬੋਤਲਾਂ ਨੂੰ ਨਸ਼ਟ ਕਰਨ ਲਈ ਇੱਕ ਕਤਾਰ ਵਿਚ ਲਗਾ ਦਿੱਤਾ, ਪਰ ਇਸ ਤੋਂ ਪਹਿਲਾਂ ਕਿ ਉਹ ਕਾਰਵਾਈ ਸ਼ੁਰੂ ਕਰਦੇ, ਸ਼ਰਾਬੀਆਂ ਨੇ ਪੁਲਿਸ ਦੇ ਸਾਹਮਣੇ ਹੀ ਬੋਤਲਾਂ ਦੀ ਲੁੱਟ ਮਚਾ ਦਿੱਤੀ।

ਇਸ ਘਟਨਾ ਦੀ ਇਕ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਸਾਹਮਣੇ ਆਈ ਹੈ, ਜਿਸ ‘ਚ ਸ਼ਰਾਬੀ ਪੁਲਿਸ ਦੇ ਸਾਹਮਣੇ ਸ਼ਰਾਬ ਦੀ ਲੁੱਟਮਾਰ ਕਰਦੇ ਨਜ਼ਰ ਆ ਰਹੇ ਹਨ, ਜਦਕਿ ਪੁਲਿਸ ਉਨ੍ਹਾਂ ਨੂੰ ਰੋਕਣ ‘ਚ ਨਾਕਾਮ ਹੁੰਦੀ ਨਜ਼ਰ ਆ ਰਹੀ ਸੀ। ਕਈ ਸ਼ਰਾਬੀ ਬੋਤਲਾਂ ਲੁੱਟਣ ਵਿੱਚ ਵੀ ਕਾਮਯਾਬ ਹੋ ਗਏ।

ਆਂਧਰਾ ਪ੍ਰਦੇਸ਼ ਪੁਲਿਸ ਨੇ ਵੱਖ-ਵੱਖ ਅਪਰੇਸ਼ਨਾਂ ਦੌਰਾਨ ਲਗਭਗ 50 ਲੱਖ ਰੁਪਏ ਦੀ ਸ਼ਰਾਬ ਬਰਾਮਦ ਕੀਤੀ ਸੀ ਅਤੇ ਇਟੂਕੁਰੂ ਰੋਡ ‘ਤੇ ਡੰਪਿੰਗ ਯਾਰਡ ‘ਤੇ ਬੁਲਡੋਜ਼ਰਾਂ ਨਾਲ ਇਨ੍ਹਾਂ ਨੂੰ ਨਸ਼ਟ ਕਰਨ ਦੀ ਯੋਜਨਾ ਬਣਾਈ ਗਈ ਸੀ।

ਇਸ ਦੀ ਸੂਚਨਾ ਆਸ-ਪਾਸ ਦੇ ਲੋਕਾਂ ਨੂੰ ਮਿਲੀ ਅਤੇ ਉਹ ਵੀ ਮੌਕੇ ‘ਤੇ ਪਹੁੰਚ ਗਏ। ਜਦੋਂ ਪੁਲਿਸ ਅਧਿਕਾਰੀ ਸ਼ਰਾਬ ਨੂੰ ਨਸ਼ਟ ਕਰਨ ਜਾ ਰਹੇ ਸਨ ਤਾਂ ਕਈ ਸ਼ਰਾਬੀ ਲੋਕ ਬੋਤਲਾਂ ਵੱਲ ਭੱਜੇ ।

error: Content is protected !!