Skip to content
Thursday, December 26, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2021
July
2
ਕੈਨੇਡਾ ‘ਚ ਹਾਲਾਤ ਬਿਗੜੇ, ਗਰਮੀ ਨਾਲ ਮਰਨ ਵਾਲਿਆਂ ਦੀ ਗਿਣਤੀ ਹੋਈ 486
international
jalandhar
National
Punjab
ਕੈਨੇਡਾ ‘ਚ ਹਾਲਾਤ ਬਿਗੜੇ, ਗਰਮੀ ਨਾਲ ਮਰਨ ਵਾਲਿਆਂ ਦੀ ਗਿਣਤੀ ਹੋਈ 486
July 2, 2021
Voice of Punjab
ਕੈਨੇਡਾ ‘ਚ ਹਾਲਾਤ ਬਿਗੜੇ, ਗਰਮੀ ਨਾਲ ਮਰਨ ਵਾਲਿਆਂ ਦੀ ਗਿਣਤੀ ਹੋਈ 486
ਵੀਓਪੀ ਡੈਸਕ – ਕੈਨੇਡਾ ਵਿਚ ਗਰਮੀਂ ਰੁਕਣ ਦਾ ਨਾਂ ਨਹੀਂ ਲੈ ਰਹੀ ਹੈ। ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆਂ ਵਿਚ ਗਰਮੀ ਨਾਲ ਮਰਨ ਵਾਲਿਆਂ ਦੀ ਗਿਣਤੀ 486 ਹੋ ਗਈ ਹੈ। ਇਹ ਸਿਲਸਿਲਾ ਹੋਰਨਾਂ ਸ਼ਹਿਰਾਂ ਵਿਚ ਜਾਰੀ ਹੈ। ਅਮਰੀਕਾ ਵਿਚ ਵੀ ਹਾਲ ਕੁਝ ਅਜਿਹੋ ਜਿਹਾ ਹੀ ਹੈ। ਇੱਥੇ ਵੀ 121 ਲੋਕਾਂ ਦੀ ਮੌਤ ਹੋ ਗਈ ਹੈ।ਕੈਨੇਡਾ ਦੇ ਬਿ੍ਟਿਸ਼ ਕੋਲੰਬੀਆ ਸੂਬੇ ‘ਚ ਇਸ ਵਾਰੀ ਗਰਮੀ ਨਾਲ ਲੋਕਾਂ ਦੀ ਜਾਨ ਬਚਾਉਣਾ ਮੁਸ਼ਕਲ ਹੋ ਰਿਹਾ ਹੈ। ਇੱਥੇ ਗਰਮੀ ਦੇ ਸਾਰੇ ਰਿਕਾਰਡ ਟੁੱਟ ਰਹੇ ਹਨ। ਇੱਥੋਂ ਦੇ ਲਿਟਨ ਸ਼ਹਿਰ ‘ਚ ਪਾਰਾ 49.6 ਡਿਗਰੀ ਸੈਲਸੀਅਸ ਰਿਹਾ। ਹੁਣ ਤਕ ਸੈਂਕੜੇ ਲੋਕਾਂ ਦੇ ਮਰਨ ਤੋਂ ਬਾਅਦ ਵੀ ਲਗਾਤਾਰ ਗਰਮੀ ਨਾਲ ਮਰਨ ਵਾਲਿਆਂ ਬਾਰੇ ਜਾਣਕਾਰੀ ਮਿਲ ਰਹੀ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਸ ਟਰੂਡੋ ਨੇ ਵਧਦੀ ਗਰਮੀ ‘ਤੇ ਚਿੰਤਾ ਪ੍ਰਗਟਾਈ ਹੈ। ਉਨ੍ਹਾਂ ਕਿਹਾ ਕਿ ਇਹ ਖ਼ਤਰਨਾਕ ਸਥਿਤੀ ਹੈ।
ਵਾਸ਼ਿੰਗਟਨ ‘ਚ ਗਰਮੀ ਨਾਲ ਹਾਲਾਤ ਖਰਾਬ ਹੋਣ ਦੇ ਕਾਰਨ ਲੋਕ ਹਸਪਤਾਲਾਂ ‘ਚ ਦਾਖਲ ਹੋ ਰਹੇ ਹਨ। ਇੱਥੋਂ ਦੇ ਸਿਏਟਲ ‘ਚ ਪਾਰਾ 48 ਡਿਗਰੀ ਸੈਲਸੀਅਸ ਤਕ ਪਹੁੰਚ ਗਿਆ ਹੈ। ਓਰੇਗਨ ਦੇ ਗਵਰਨਰ ਕੇਟੇ ਬ੍ਰਾਊਨ ਨੇ ਜੰਗਲਾਂ ‘ਚ ਅੱਗ ਨੂੰ ਲੈ ਕੇ ਐਮਰਜੈਂਸੀ ਸਥਿਤੀ ਜਾਰੀ ਕਰ ਦਿੱਤੀ ਹੈ। ਪੋਰਟਲੈਂਡ ਦੇ ਫਾਇਰ ਬਿ੍ਗੇਡ ਵਿਭਾਗ ਨੇ ਚਾਰ ਜੁਲਾਈ ਨੂੰ ਆਜ਼ਾਦੀ ਦਿਹਾੜੇ ਨੂੰ ਦੇਖਦੇ ਹੋਏ ਆਤਿਸ਼ਬਾਜ਼ੀ ਕਰਨ ‘ਤੇ ਰੋਕ ਲਗਾ ਦਿੱਤੀ ਹੈ।
AP ਦੇ ਮੁਤਾਬਕ ਓਰੇਗਨ ‘ਚ 63 ਲੋਕਾਂ ਦੀ ਮੌਤ ਹੋ ਗਈ। ਪੋਰਟਲੈਂਡ ‘ਚ ਵੀ ਗਰਮੀ ਨਾਲ 45 ਲੋਕਾਂ ਨੇ ਜਾਨ ਗੁਆ ਦਿੱਤੀ। ਵਾਸ਼ਿੰਗਟਨ ‘ਚ 20 ਲੋਕਾਂ ਦੇ ਗਰਮੀ ਨਾਲ ਮਰਨ ਦੀ ਜਾਣਕਾਰੀ ਅਧਿਕਾਰੀਆਂ ਨੇ ਦਿੱਤੀ ਹੈ। ਇਹ ਗਿਣਤੀ ਵੱਧ ਸਕਦੀ ਹੈ। ਪੋਰਟਲੈਂਡ ‘ਚ 2017 ਤੋਂ 2019 ‘ਚ ਗਰਮੀ ਨਾਲ ਮਰਨ ਵਾਲਿਆਂ ਦੀ ਗਿਣਤੀ ਸਿਰਫ਼ 12 ਸੀ। ਸਿਆਟਲ ‘ਚ ਵੀ ਗਰਮੀ ਨਾਲ 13 ਲੋਕਾਂ ਦੀ ਮੌਤ ਹੋ ਗਈ।
Post navigation
ਸਾਂਝੇ ਪੈਸੇ ਪਾ ਕੇ ਬਣਾਇਆ ਮੀਟ ਇਕ ਨੂੰ ਘੱਟ ਮਿਲਣ ਕਰਕੇ ਦੂਜੇ ਨੇ ਸਿਰ ‘ਚ ਮਾਰਿਆ ਤੇਜ਼ ਹਥਿਆਰ
ਅਬ ਤੋ ਪੈਦਲ ਹੀ ਚਲੇਗੇ ਸਾਹਬ, ਇਸ ਸ਼ਹਿਰ ‘ਚ ਪੈਟਰੋਲ ਹੋਇਆ 110 ਰੁਪਏ ਪ੍ਰਤੀ ਲੀਟਰ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us