ਸੁਖਬੀਰ ਬਾਦਲ ਨੇ ਨਾਜਾਇਜ਼ ਮਾਈਨਿੰਗ ਨੂੰ ਨੱਥ ਪਾਉਣ ਲਈ ਫੜ੍ਹਿਆ ਰੇਡ ਮਾਰਨ ਦਾ ਕੰਮ, ਹੁਣ ਹਾਜ਼ੀਪੁਰ ਮਾਰੀ ਰੇਡ

ਸੁਖਬੀਰ ਬਾਦਲ ਨੇ ਨਾਜਾਇਜ਼ ਮਾਈਨਿੰਗ ਨੂੰ ਨੱਥ ਪਾਉਣ ਲਈ ਫੜ੍ਹਿਆ ਰੇਡ ਮਾਰਨ ਦਾ ਕੰਮ, ਹੁਣ ਹਾਜ਼ੀਪੁਰ ਮਾਰੀ ਰੇਡ

ਹੁਸ਼ਿਆਰਪੁਰ (ਵੀਓਪੀ ਬਿਊਰੋ) – ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਲਗਾਤਾਰ ਹਰਕਤ ਐਕਸ਼ਨ ਲੈ ਰਹੇ ਹਨ। ਸਵੇਰੇ ਅਚਾਨਕ ਹੀ ਸੁਖਬੀਰ ਬਾਦਲ ਤੇ ਉਹਨਾਂ ਦੀ ਟੀਮ ਹੁਸ਼ਿਆਰਪੁਰ ਦੇ ਹਾਜੀਪੁਰ ਵਿਚ ਚੱਲ ਰਹੀ ਨਾਜਾਇਜ਼ ਮਾਈਨਿੰਗ ਉਪਰ ਰੇਡ ਕੀਤੀ ਹੈ। ਮੀਡੀਆ ਨੂੰ ਨਾਲ ਲੈ ਕੇ ਗਏ ਸੁਖਬੀਰ ਬਾਦਲ ਨੇ ਕੈਪਟਨ ਸਰਕਾਰ ਉਪਰ ਤਿੱਖੇ ਨਿਸ਼ਾਨੇ ਸਾਧੇ। ਉਹਨਾਂ ਦੇ ਨਾਲ ਬਿਕਰਮ ਮਜੀਠੀਆ, ਸਰਬਜੋਤ ਸਾਬੀ ਮੌਜੂਦ ਸਨ।

ਮਿਲੀ ਜਾਣਕਾਰੀ ਮੁਤਾਬਿਕ ਜਿਲ੍ਹਾ ਹੁਸ਼ਿਆਰਪੁਰ ਦੇ ਅਧੀਨ ਆਉਂਦੇ ਮੁਕੇਰੀਆਂ ਵਿਧਾਨ ਸਭਾ ਹਲਕੇ ਵਿਚ ਕਈ ਸਾਲਾਂ ਤੋਂ ਨਾਜਾਇਜ਼ ਮਾਈਨਿੰਗ ਦਾ ਕੰਮ ਚੱਲ ਰਿਹਾ ਹੈ। ਰੇਡ ਦੇ ਦੌਰਾਨ ਸੁਖਬੀਰ ਬਾਦਲ ਨੇ ਖੁਲਾਸਾ ਕੀਤਾ ਕਿ ਮਾਈਨਿੰਗ ਕਰਕੇ ਇੱਥੇ ਦੀ ਸਾਰੀ ਜ਼ਮੀਨ ਖੋਖਲੀ ਹੋ ਗਈ ਹੈ। ਉਹਨਾਂ ਨੇ ਕਿਹਾ ਕੈਪਟਨ ਸਰਕਾਰ ਲੋਕਾਂ ਨਾਲ ਧੋਖਾ ਕਰ ਰਹੀ ਹੈ। ਉਹਨਾਂ ਨੇ ਮੀਡੀਆ ਜ਼ਰੀਏ ਲੋਕਾਂ ਨੂੰ ਦੱਸਿਆ ਕਿ ਇਸ ਜ਼ਮੀਨ ਨੂੰ 200 ਫੁੱਟ ਡੂੰਘਾ ਖੋਦਿਆ ਹੋਇਆ ਹੈ।

ਇਹ ਮਾਫੀਆ ਇਸ ਇਲਾਕੇ ਨੂੰ ਉਜਾੜ ਕੇ ਰੱਖ ਦੇਵੇਗਾਂ। ਸੁਖਬੀਰ ਬਾਦਲ ਨੇ ਕਿਹਾ ਕਿ ਉਹ ਪਰਚਿਆਂ ਤੋਂ ਨਹੀਂ ਡਰਦੇ। ਕੁਝ ਦਿਨਾਂ ਪਹਿਲਾਂ ਬਿਆਸ ਦਰਿਆ ਉਪਰ ਚੱਲ ਰਹੇ ਮਾਈਨਿੰਗ ਦੇ ਨਾਜਾਇਜ਼ ਕੰਮ ਉਪਰ ਰੇਡ ਮਾਰੀ ਸੀ ਤਾਂ ਉੱਥੇ ਇਕ ਪਰਚਾ ਵੀ ਦਰਜ ਹੋ ਗਿਆ ਸੀ ਜਿਸਨੂੰ ਬਾਅਦ ਵਿਚ ਕੈਪਟਨ ਸਰਕਾਰ ਨੇ ਮਾਈਨਿੰਗ ਨੂੰ ਜਾਇਜ਼ ਕਹਿੰਦੇ ਹੋਏ ਕਲੀਨ ਚਿੱਟ ਦੇ ਦਿੱਤੀ ਸੀ।

error: Content is protected !!