ਝਗੜਾ ਰੋਕਣ ਗਈ ਪੰਜਾਬ ਪੁਲਿਸ ‘ਤੇ ਹ+ਮਲਾ, SHO ਤੇ ASI ਕੁੱਟੇ

ਝਗੜਾ ਰੋਕਣ ਗਈ ਪੰਜਾਬ ਪੁਲਿਸ ‘ਤੇ ਹ+ਮਲਾ, SHO ਤੇ ASI ਕੁੱਟੇ

ਵੀਓਪੀ ਬਿਊਰੋ – ਬਠਿੰਡਾ ਵਿੱਚ ਅਪਰਾਧੀਆਂ ਦੇ ਹੌਸਲੇ ਇੰਨੇ ਬੁਲੰਦ ਹੋ ਗਏ ਕਿ ਉਹਨਾਂ ਨੇ ਨੰਦਗੜ੍ਹ ਪੁਲਿਸ ਦੇ ਐਸਐਚਓ ਅਤੇ ਏਐਸਆਈ ‘ਤੇ ਤੇਜ਼ਧਾਰ ਹਥਿਆਰਾਂ ਦੇ ਨਾਲ ਹਮਲਾ ਕਰ ਦਿੱਤਾ। ਇਸ ਦੇ ਕਾਰਨ ਐਸਐਚਓ ਅਤੇ ਏਐਸਆਈ ਦੋਵੇਂ ਹਸਪਤਾਲ ਵਿੱਚ ਭਰਤੀ ਹਨ। ਇਹ ਘਟਨਾ ਦੇਰ ਰਾਤ ਦੀ ਦੱਸੀ ਜਾ ਰਹੀ ਹੈ।

ਨੰਦਗੜ੍ਹ ਪੁਲਿਸ ਦੇ ਐਸਐਚਓ ਰਵਿੰਦਰ ਸਿੰਘ ਅਤੇ ਏਐਸਆਈ ਗੁਰਮੇਲ ਸਿੰਘ ਨੂੰ ਜਾਣਕਾਰੀ ਮਿਲੀ ਸੀ ਕਿ ਉਹਨਾਂ ਦੇ ਥਾਣੇ ਵਿੱਚ ਪੈਂਦੇ ਪਿੰਡ ਅਨੰਦਗੜ੍ਹ ਵਿੱਚ ਦਾਤਾ ਹਰੀ ਸਿੰਘ ਦੇ ਮੇਲੇ ਵਿੱਚ ਕੁਝ ਲੋਕਾਂ ਦੀ ਲੜਾਈ ਹੋ ਰਹੀ ਹੈ, ਜਿਸ ਨੂੰ ਰੋਕਣ ਦੇ ਲਈ ਪੁਲਿਸ ਉਥੇ ਪਹੁੰਚਦੀ ਹੈ ਤਾਂ ਪਹਿਲਾਂ ਤੋਂ ਹੀ ਸ਼ਰਾਬ ਦੇ ਨਸ਼ੇ ਵਿੱਚ ਇਹਨਾਂ ਲੋਕਾਂ ਨੂੰ ਪੁਲਿਸ ਨੇ ਕਾਫੀ ਸਮਝਾਉਣ ਦੀ ਕੋਸ਼ਿਸ਼ ਕੀਤੀ ਪ੍ਰੰਤੂ ਕਿਸੇ ਨੇ ਪੁਲਿਸ ਦੀ ਇੱਕ ਨਹੀਂ ਮੰਨੀ ਅਤੇ ਉਸ ਤੋਂ ਬਾਅਦ ਪੁਲਿਸ ਦੇ ਐਸਐਚਓ ਰਵਿੰਦਰ ਸਿੰਘ ਦੇ ਉੱਤੇ ਕਿਰਪਾਨ ਦੇ ਨਾਲ ਕੁਝ ਲੋਕਾਂ ਨੇ ਹਮਲਾ ਕਰ ਦਿੱਤਾ ਅਤੇ ਉਹਨਾਂ ਦੇ ਨਾਲ ਏਐਸਆਈ ਗੁਰਮੇਲ ਸਿੰਘ ਤੇ ਵੀ ਹਮਲਾ ਬੋਲ ਦਿੱਤਾ। ਜਿਸ ਵਾਹਨ ‘ਤੇ ਪੁਲਿਸ ਗਈ ਸੀ ਉਸ ਦੇ ਵੀ ਪੱਥਰ ਮਾਰੇ ਗਏ।

ਪੁਲਿਸ ਨੇ ਭੀੜ ਨੂੰ ਕਾਬੂ ਵਿੱਚ ਕਰਨ ਦੇ ਲਈ ਹਵਾਈ ਫਾਇਰ ਵੀ ਕੀਤੇ ਫਿਰ ਕਿਤੇ ਜਾ ਕੇ ਭੀੜ ਉੱਥੋਂ ਭੱਜੀ। ਫਿਲਹਾਲ ਜ਼ਖਮੀ ਐਸਐਚਓ ਅਤੇ ਏਐਸਆਈ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਹੈ। ਐਸਐਚਓ ਦੀ ਬਾਂਹ ਦਾ ਆਪਰੇਸ਼ਨ ਹੋਇਆ ਹੈ।

ਪੁਲਿਸ ਨੇ ਫਿਲਹਾਲ 35 ਬੰਦਿਆਂ ਦੇ ਖਿਲਾਫ ਇਰਾਦਾ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ ਅਤੇ ਜਲਦੀ ਹੀ ਇਹਨਾਂ ਆਰੋਪੀਆਂ ਨੂੰ ਫੜਿਆ ਜਾਵੇਗਾ।

ਜ਼ਖਮੀ ਹੋਏ ਪੁਲਿਸ ਦੇ ਅਧਿਕਾਰੀਆਂ ਦਾ ਹਾਲ ਚਾਲ ਜਾਨਣ ਦੇ ਲਈ ਖੁਦ ਬਠਿੰਡਾ ਪੁਰਸ ਦੇ ਐਸਐਸਪੀ ਅਮਨੀਤ ਕੋਂਡਲ ਪਹੁੰਚੇ ਅਤੇ ਪੁਲਿਸ ਦਾ ਹੌਸਲਾ ਅਫਜ਼ਾਈ ਕੀਤੀ।

error: Content is protected !!