100 ਦੌੜਾਂ ਵੀ ਨਾ ਬਣਾ ਸਕੇ ਭਾਰਤੀ ਬੱਲੇਬਾਜ਼, ਦੱ. ਅਫਰੀਕਾ ਹੱਥੋਂ ਮਿਲੀ ਸ਼ਰਮਨਾਕ ਹਾਰ
ਕੋਲਕਾਤਾ (ਵੀਓਪੀ ਬਿਊਰੋ) ਦੁਨੀਆ ਦੀਆਂ ਸਭ ਤੋਂ ਮਜ਼ਬੂਤ ਟੀਮਾਂ ‘ਚੋਂ ਮੰਨੀ ਜਾਂਦੀ ਭਾਰਤੀ ਕ੍ਰਿਕਟ ਟੀਮ ਦੀ ਸ਼ਰਮਨਾਕ ਹਾਰ ਹੋਈ ਹੈ।ਦੱਖਣੀ ਅਫਰੀਕਾ ਖਿਲਾਫ ਟੈਸਟ ਸੀਰੀਜ਼ ਖੇਡ ਰਹੀ ਭਾਰਤੀ ਟੀਮ ਦੀ ਪਹਿਲੇ ਮੈਚ ਵਿੱਚ ਇੰਨੀ ਜਿਆਦਾ ਸ਼ਰਮਨਾਕ ਹਾਰ ਹੋਈ ਹੈ ਕਿ ਜਿਸ ਤੋਂ ਬਾਅਦ ਖੇਡ ਪ੍ਰੇਮੀ ਰੋਸ ਵਿੱਚ ਹਨ। ਦਰਅਸਲ ਭਾਰਤ ਦੇ ਬੱਲੇਬਾਜਾਂ ਦੇ ਸ਼ਰਮਨਾਕ ਪ੍ਰਦਰਸ਼ਨ ਕਰਨ ਭਾਰਤ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਅਤੇ ਛੋਟੇ ਜਿਹੇ ਟੀਚੇ ਦਾ ਵੀ ਪਿੱਛਾ ਕਰਦੀ ਹੋਈ ਭਾਰਤੀ ਟੀਮ 100 ਦੌੜਾਂ ਤੋਂ ਪਹਿਲਾਂ ਹੀ ਆਲ ਆਊਟ ਹੋ ਗਈ।
ਤੇਂਬਾ ਬਾਵੁਮਾ ਦੀ ਅਗਵਾਈ ਵਾਲੀ ਦੱਖਣੀ ਅਫ਼ਰੀਕੀ ਟੀਮ ਨੇ ਕੋਲਕਾਤਾ ਟੈਸਟ ਵਿੱਚ ਭਾਰਤ ਉੱਤੇ ਇਤਿਹਾਸਕ ਜਿੱਤ ਦਰਜ ਕੀਤੀ। ਇਸ ਜਿੱਤ ਨਾਲ ਦੱਖਣੀ ਅਫ਼ਰੀਕਾ ਨੂੰ ਵਿਸ਼ਵ ਟੈਸਟ ਚੈਂਪੀਅਨਸ਼ਿਪ ਯਾਨੀ WTC ਪੁਆਇੰਟ ਟੇਬਲ ਵਿੱਚ ਵੱਡਾ ਫਾਇਦਾ ਮਿਲਿਆ ਹੈ। ਦੱਖਣੀ ਅਫ਼ਰੀਕਾ ਦੋ ਸਥਾਨਾਂ ਦੀ ਛਾਲ ਮਾਰ ਕੇ ਟਾਪ-2 ਵਿੱਚ ਪਹੁੰਚ ਗਿਆ ਹੈ। ਦੂਜੇ ਪਾਸੇ, ਸ਼ੁਭਮਨ ਗਿੱਲ ਦੀ ਅਗਵਾਈ ਵਾਲੀ ਟੀਮ ਇੰਡੀਆ ਨੂੰ ਇਸ ਹਾਰ ਨਾਲ WTC ਪੁਆਇੰਟ ਟੇਬਲ ਵਿੱਚ ਨੁਕਸਾਨ ਝੱਲਣਾ ਪਿਆ ਹੈ।


