ਚੋਰਾਂ ਨੇ ਧਾਰਮਿਕ ਸਥਾਨ ਵੀ ਨਾ ਬਖਸ਼ਿਆ

ਚੋਰਾਂ ਨੇ ਧਾਰਮਿਕ ਸਥਾਨ ਵੀ ਨਾ ਬਖਸ਼ਿਆ

ਵੀਓਪੀ ਬਿਊਰੋ – ਜਿੱਥੇ ਲੋਕ ਧਾਰਮਿਕ ਸਥਾਨਾਂ ‘ਤੇ ਆਪਣੀਆਂ ਮਨੋਂ-ਕਾਮਨਾਵਾਂ ਪੂਰੀਆਂ ਕਰਨ ਜਾਂਦੇ ਹਨ, ਉੱਥੇ ਹੀ ਚੋਰ ਧਾਰਮਿਕ ਸਥਾਨਾਂ ਨੂੰ ਵੀ ਨਿਸ਼ਾਨਾ ਬਣਾਉਣ ਤੋਂ ਪਿੱਛੇ ਨਹੀਂ ਹਟਦੇ। ਘਟਨਾ ਫਰੀਦਕੋਟ ਦੇ ਪ੍ਰਾਚੀਨ ਹਨੂਮਾਨ ਮੰਦਰ ਦੀ ਹੈ ਜਿੱਥੇ ਕੱਲ ਮਾਘੀ ਵਾਲੇ ਦਿਨ ਇੱਕ ਚੋਰ ਵੱਲੋਂ ਮੰਦਰ ਦੇ ਦਫਤਰ ਵਿੱਚ ਵੜ ਕੇ ਦਰਾਜ ਤੋੜ ਕੇ ਉਸ ਵਿੱਚ ਪਈ ਨਕਦੀ ਚੋਰੀ ਕਰ ਲਈ । ਦਫਤਰ ਅੰਦਰ ਲੱਗੇ ਸੀਸੀਟੀਵੀ ਕੈਮਰੇ ਵਿੱਚ ਸਾਰੀ ਘਟਨਾ ਕੈਦ ਹੋ ਗਈ । ਫਿਲਹਾਲ ਮੰਦਰ ਕਮੇਟੀ ਵੱਲੋਂ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਹੈ।

ਮੰਦਰ ਦੇ ਪੁਜਾਰੀ ਦੇ ਦੱਸਣ ਮੁਤਾਬਕ ਕਲ ਮਾਘੀ ਵਾਲੇ ਦਿਨ ਸ਼ਰਧਾਲੂਆਂ ਦਾ ਵੱਡੀ ਗਿਣਤੀ ਵਿੱਚ ਮੰਦਰ ਵਿੱਚ ਆਉਣ ਜਾਣ ਸੀ ਜਿੱਥੇ ਉਹਨਾਂ ਵੱਲੋਂ ਦਾਨ ਪੁੰਨ ਕੀਤਾ ਜਾ ਰਿਹਾ ਸੀ ।ਪਰ ਇਸੇ ਦੌਰਾਨ ਇੱਕ ਚੋਰ ਮੰਦਰ ਦੇ ਦਫਤਰ ਵਿੱਚ ਜਾ ਪੁੱਜਾ ਜਿੱਥੇ ਉਸ ਵੱਲੋਂ ਪੇਚਕਸ ਦੀ ਮਦਦ ਨਾਲ ਮੰਦਰ ਦੇ ਦਫਤਰ ਅੰਦਰ ਦਾ ਦਰਾਜ ਤੋੜ ਕੇ ਉਥੋਂ ਪਈ ਨਗਦੀ ਚੁੱਕ ਕੇ ਫਰਾਰ ਹੋ ਗਿਆ। ਉਹਨਾਂ ਕਿਹਾ ਕਿ ਦਰਾਜ ਦੇ ਵਿੱਚ ਵੱਡੀ ਗਿਣਤੀ ਵਿੱਚ ਕੈਸ਼ ਸੀ ਜੋ ਚੋਰ ਵੱਲੋਂ ਉੜਾ ਲਿਆ ਗਿਆ। ਉਹਨਾਂ ਕਿਹਾ ਕਿ ਇਸ ਸਬੰਧੀ ਪੁਲਿਸ ਨੂੰ ਸੂਚਨਾ ਦਿੱਤੀ ਗਈ ਹੈ ਅਤੇ ਮੰਦਰ ਵਿੱਚ ਲੱਗੇ ਕੈਮਰੇ ਦੀ ਸੀਸੀਟੀਵੀ ਫੁਟੇਜ ਵੀ ਪੁਲਿਸ ਨੂੰ ਸੌਂਪ ਦਿੱਤੀ ਗਈ ਹੈ ਤਾਂ ਜੋ ਚੋਰ ਦਾ ਪਤਾ ਲਾਇਆ ਜਾ ਸਕੇ।

error: Content is protected !!