ਅਣਹੋਣੀ ਨੇ ਖਤਮ ਕੀਤਾ ਟੱਬਰ, ਹਾਦਸੇ ‘ਚ 3 ਸਾਲਾਂ ਧੀ ਸਣੇ ਪਤੀ-ਪਤਨੀ ਦੀ ਮੌ+ਤ

ਅਣਹੋਣੀ ਨੇ ਖਤਮ ਕੀਤਾ ਟੱਬਰ, ਹਾਦਸੇ ‘ਚ 3 ਸਾਲਾਂ ਧੀ ਸਣੇ ਪਤੀ-ਪਤਨੀ ਦੀ ਮੌ+ਤ

ਬਠਿੰਡਾ (ਵੀਓਪੀ ਬਿਊਰੋ) ਦਵਾਈ ਲੈ ਕੇ ਵਾਪਸ ਘਰ ਆ ਰਹੇ ਪਤੀ-ਪਤਨੀ ਤੇ 3 ਸਾਲਾਂ ਮਾਸੂਮ ਨਹੀਂ ਪਤਾ ਸੀ ਕਿ ਉਨ੍ਹਾਂ ਦਾ ਟੱਬਰ ਹੀ ਖਤਮ ਹੋ ਜਾਵੇਗਾ। ਇੱਕ ਹਾਦਸਾ ਵਾਪਰਿਆ ਅਤੇ ਤਿੰਨਾਂ ਦੀ ਮੌਤ ਹੋ ਗਈ। ਖ਼ਬਰ ਸਾਹਮਣੇ ਆਈ ਹੈ ਬਠਿੰਡਾ ਦੇ ਰਾਮਪੁਰਾ ਫੂਲ ਤੋਂ, ਜਿੱਥੇ ਬਠਿੰਡਾ-ਬਰਨਾਲਾ ਨੈਸ਼ਨਲ ਹਾਈਵੇ ਮਾਰਗ ‘ਤੇ ਪਿੰਡ ਜੇਠੂਕੇ ਨੇ ਇੱਕ ਕਾਰ ਨੇ ਬਾਈਕ ਨੂੰ ਟੱਕਰ ਮਾਰ ਦਿੱਤੀ ਅਤੇ ਹਾਦਸੇ ਵਿੱਚ ਪਤੀ-ਪਤਨੀ ਸਮੇਤ ਉਨ੍ਹਾਂ ਦੀ ਤਿੰਨ ਸਾਲਾਂ ਦੀ ਧੀ ਮੌਤ ਹੋ ਗਈ।

ਜਾਣਕਾਰੀ ਮੁਤਾਬਕ ਪਤੀ-ਪਤਨੀ ਆਪਣੀ ਤਿੰਨ ਸਾਲਾਂ ਦੀ ਧੀ ਨਾਲ ਪਿੰਡ ਤਾਜੋਕੇ (ਜ਼ਿਲ੍ਹਾ ਬਰਨਾਲਾ) ਤੋਂ ਮੋਟਰਸਾਈਕਲ ‘ਤੇ ਦਵਾਈ ਲੈਣ ਲਈ ਰਾਮਪੁਰਾ ਵੱਲ ਆ ਰਹੇ ਸਨ। ਇਸ ਦੌਰਾਨ ਪਿੱਛੋਂ ਆ ਰਹੀ ਤੇਜ਼ ਰਫ਼ਤਾਰ ਕਾਰ ਨੇ ਪਿੰਡ ਜੇਠੂਕੇ ਦੇ ਨੇੜੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ ਅਤੇ ਇਸ ਹਾਦਸੇ ਵਿੱਚ ਤਿੰਨਾਂ ਦੀ ਮੌਤ ਹੋ ਗਈ।

ਥਾਣਾ ਸਦਰ ਰਾਮਪੁਰਾ ਦੀ ਪੁਲਿਸ ਨੇ ਮ੍ਰਿਤਕ ਦੇ ਭਰਾ ਜਗਦੀਪ ਸਿੰਘ ਦੇ ਬਿਆਨਾਂ ਦੇ ਆਧਾਰ ‘ਤੇ ਕਾਰ ਚਾਲਕ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

error: Content is protected !!