ਭਾਜਪਾ ਦੀਆਂ ਨੀਤੀਆਂ ਨੇ ਕਰ’ਤੀ ਮਹਿੰਗਾਈ: ਬਾਜਵਾ

ਭਾਜਪਾ ਦੀਆਂ ਨੀਤੀਆਂ ਨੇ ਕਰ’ਤੀ ਮਹਿੰਗਾਈ: ਬਾਜਵਾ

ਤਲਵੰਡੀ ਸਾਬੋ (ਵੀਓਪੀ ਬਿਊਰੋ) ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਭਾਜਪਾ ਦੀ ਮੋਗਾ ‘ਚ ਹੋਈ ਰੈਲੀ ਨੂੰ ਲੈ ਕੇ ਸਵਾਲ ਚੁੱਕੇ ਹਨ। ਉਨ੍ਹਾਂ ਕੇਂਦਰ ਸਰਕਾਰ ਦੀਆਂ ਨੀਤੀਆਂ ਨੂੰ ਆੜੇ ਹੱਥੀ ਲੈਂਦਿਆਂ ਕਿਹਾ ਕਿ ਕੇਂਦਰ ਸਰਕਾਰ ਦੀ ਨੀਤੀਆਂ ਕਾਰਨ ਦੁੱਧ ਉਤਪਾਦਕ ਸਮੇਤ ਕਿਸਾਨਾਂ ਦੇ ਧੰਦੇ ਚੌਪਟ ਹੋ ਜਾਣਗੇ।

ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੀ ਵਿਦੇਸ਼ ਨੀਤੀ ਕਾਰਨ ਹੀ ਅੱਜ ਭਾਰਤ ਵਿੱਚ ਪੈਟਰੋਲ ਅਤੇ ਗੈਸ ਮਹਿੰਗੀ ਹੋ ਰਹੀ ਹੈ। ਕਿਉਂਕਿ ਜੋ ਭਾਰਤ ਇੰਡੀਆ ਦਾ ਪੁਰਾਣਾ ਦੋਸਤ ਰੂਸ ਅਤੇ ਇਰਾਨ ਨਾਲ ਨਹੀਂ ਖੜਿਆ ਜਿਸ ਲਈ ਉਹਨਾਂ ਨੇ ਆਪਣੀਆਂ ਤੇਲ ਦੀਆਂ ਕੀਮਤਾਂ ਭਾਰਤ ਨੂੰ ਵੱਧ ਵੇਚਣ ਲਈ ਹੁਕਮ ਜਾਰੀ ਕਰ ਦਿੱਤੇ ਹਨ।

error: Content is protected !!