ਸੜਕ ਹਾਦਸੇ ਨੇ ਨਿਗਲ ਲਈਆਂ 2 ਕੀਮਤੀ ਜਾਨਾਂ

ਸੜਕ ਹਾਦਸੇ ਨੇ ਨਿਗਲ ਲਈਆਂ 2 ਕੀਮਤੀ ਜਾਨਾਂ

ਲੁਧਿਆਣਾ (ਵੀਓਪੀ ਬਿਊਰੋ) ਸੜਕ ਹਾਦਸੇ ਦੇ ਕਾਲ ਨੇ 2 ਹੋਰ ਕੀਮਤੀ ਜਾਨਾਂ ਨਿਗਲ ਲਈਆਂ ਹਨ। ਮਾਮਲਾ ਸਾਹਮਣੇ ਆਇਆ ਹੈ ਲੁਧਿਆਣਾ ਤੋਂ, ਜਿੱਥੇ ਭਿਆਨਕ ਸੜਕ ਹਾਦਸਾ ਵਾਪਰਿਆ ਹੈ।

ਜਗਰਾਓਂ ਲੁਧਿਆਣਾ ਹਾਈਵੇਅ ਤੇ ਬੀਤੀ ਰਾਤ ਮੁੱਲਾਂਪੁਰ ਦਾਖਾ ਨੇੜੇ ਦੋ ਕਾਰਾਂ ਦੀ ਟੱਕਰ ਵਿੱਚ ਦੋ ਵਿਅਕਤੀਆਂ ਦੀ ਮੌਤ ਹੋ ਗਈ ਤੇ ਤਿੰਨ ਜ਼ਖਮੀ ਹੋ ਗਏ।

ਮ੍ਰਿਤਕ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਉਹ ਲੁਧਿਆਣਾ ਦੇ ਤਾਜਪੁਰ ਇਲਾਕੇ ਦੇ ਰਹਿਣ ਵਾਲੇ ਹਨ ਤੇ ਪਿਛਲੇ ਦਿਨੀਂ ਆਪਣੇ ਰਿਸ਼ਤੇਦਾਰ ਦੀ ਮੌਤ ਤੋਂ ਬਾਅਦ ਮੋਗਾ ਵਿਖੇ ਓਨਾਂ ਦੇ ਘਰ ਜਾ ਰਹੇ ਸਨ ਕਿ ਜਗਰਾਓਂ ਵਲੋਂ ਆ ਰਹੀ ਇਕ ਕਾਰ ਨਾਲ ਸਿੱਧੀ ਟੱਕਰ ਹੋ ਗਈ ਤੇ ਇਸ ਹਾਦਸੇ ਵਿੱਚ ਓਨਾਂ ਦੇ ਦੋ ਵਿਅਕਤੀਆਂ ਦੀ ਮੌਤ ਹੋ ਗਈ,ਜਦਕਿ ਦੋਵੇਂ ਕਾਰਾਂ ਵਿਚ ਸਵਾਰ ਤਿੰਨ ਹੋਰ ਵਿਅਕਤੀ ਜਖਮੀ ਹੋ ਗਏ।

error: Content is protected !!