“ਸਹੁਰਿਆਂ ਨੇ ਕੀਤਾ ਇੰਨਾ ਤੰਗ, ਸਾਡੇ ਮੁੰਡੇ ਦੀ ਦੁਬਈ ‘ਚ ਹੋ ਗਈ ਮੌ+ਤ”

“ਸਹੁਰਿਆਂ ਨੇ ਕੀਤਾ ਇੰਨਾ ਤੰਗ, ਸਾਡੇ ਮੁੰਡੇ ਦੀ ਦੁਬਈ ‘ਚ ਹੋ ਗਈ ਮੌ+ਤ”

ਗੁਰਦਾਸਪੁਰ (ਵੀਓਪੀ ਬਿਊਰੋ) ਗੁਰਦਾਸਪੁਰ ਦੇ ਥਾਣਾ ਭੈਣੀ ਮੀਆਂ ਖਾਂ ਪੈਂਦੇ ਪਿੰਡ ਮੌਜਪੁਰ ਵਿਖੇ 25 ਸਾਲ ਦੇ ਨੌਜਵਾਨ ਦੀ ਦੁਬਈ ਵਿੱਚ ਮੌਤ ਹੋਣ ਦੀ ਦੁਖਦਾਈ ਖਬਰ ਹੈ। ਮ੍ਰਿਤਕ ਦੇ ਪਿਤਾ ਅਜੀਤ ਸਿੰਘ ਭਰਾ ਬਸੰਤ ਸਿੰਘ ਅਤੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਉਹਨਾਂ ਦਾ ਪੁੱਤਰ ਕੁਲਵੰਤ ਸਿੰਘ ਪਿਛਲੇ ਕੁਝ ਸਮੇਂ ਤੋਂ ਖਾੜੀ ਮੁਲਕਾਂ ਵਿੱਚ ਆਪਣੀ ਰੋਜੀ ਰੋਟੀ ਖਾਤਰ ਰਹਿ ਰਿਹਾ ਸੀ ਕੁਝ ਸਮਾਂ ਪਹਿਲਾਂ ਉਹ ਪਿੰਡ ਪਰਤਿਆ ਸੀ ਅਤੇ ਆਪਣੇ ਵਿਆਹ ਤੋਂ ਬਾਅਦ ਕੁਝ ਸਮਾਂ ਠਹਿਰਨ ਉਪਰੰਤ ਉਹ ਫਿਰ ਦੁਬਈ ਵਾਪਸ ਚਲਿਆ ਗਿਆ ਸੀ ।

ਮ੍ਰਿਤਕ ਦੇ ਭਰਾ ਬਸੰਤ ਸਿੰਘ ਨੇ ਦੱਸਿਆ ਕਿ ਉਸ ਦੇ ਭਰਾ ਨੇ ਉਸ ਨੂੰ ਫੋਨ ਕਰਕੇ ਦੱਸਿਆ ਸੀ ਕਿ ਉਸ ਦਾ ਸਹੁਰੇ ਪਰਿਵਾਰ ਵਿਚੋਂ ਉਸ ਦਾ ਸਾਲਾ ਅਤੇ ਸਾਂਢੂ ਉਸ ਨੂੰ ਤੰਗ ਪਰੇਸ਼ਾਨ ਕਰਦੇ ਹਨ ਅਤੇ ਜਾਨ ਤੋਂ ਮਾਰਨੀ ਧਮਕੀਆਂ ਵੀ ਦਿੰਦੇ ਹਨ ਇਸ ਲਈ ਉਹ ਜਲਦੀ ਹੀ ਘਰ ਪਰਤ ਆਵੇਗਾ। ਉਹਨਾਂ ਦੱਸਿਆ ਕਿ ਉਹ ਦੁਬਈ ਵਿੱਚ ਆਪਣੇ ਸਾਲੇ ਅਤੇ ਸਾਂਢੂ ਵਾਲੀ ਕੰਪਨੀ ਵਿੱਚ ਹੀ ਕੰਮ ਕਰਦਾ ਸੀ।

ਕੁਝ ਦਿਨ ਪਹਿਲਾਂ ਜਦੋਂ ਕੁਲਵੰਤ ਸਿੰਘ ਆਪਣੇ ਕਮਰੇ ਤੋਂ ਬਾਹਰ ਗਿਆ ਤਾਂ ਉਹਦੀ ਕੁਝ ਦੂਰੀ ਤੇ ਖੂਨ ਨਾਲ ਲੱਥਪੱਥ ਲਾਸ਼ ਮਿਲੀ। ਉਹਨਾਂ ਨੇ ਦੱਸਿਆ ਕਿ ਉਹਨਾਂ ਨੂੰ ਕੁਝ ਦਿਨ ਪਹਿਲਾਂ ਹੀ ਕੁਲਵੰਤ ਸਿੰਘ ਦੀ ਮੌਤ ਦੀ ਖਬਰ ਮਿਲੀ ਹੈ। ਪਰਿਵਾਰ ਨੇ ਦੱਸਿਆ ਕਿ ਉਹਨਾਂ ਦੀ ਨੂੰਹ ਵੀ ਆਪਣੇ ਪੇਕੇ ਪਰਿਵਾਰ ਰਹਿੰਦੀ ਹੈ ਅਤੇ ਕੁਲਵੰਤ ਸਿੰਘ ਦੇ ਜਰੂਰੀ ਦਸਤਾਵੇਜ ਵੀ ਉਹ ਆਪਣੇ ਨਾਲ ਲੈ ਗਈ ਹੈ ਅਤੇ ਹੋਰ ਆਪਣੇ ਵਿਆਹ ਦਾ ਛੋਟਾ ਮੋਟਾ ਸਮਾਨ ਵੀ ਆਪਣੇ ਨਾਲ ਹੀ ਲੈ ਕੇ ਪੇਕੇ ਪਿੰਡ ਬੈਠੀ ਹੈ। ਉਹਨਾਂ ਨੇ ਵਿਸ਼ਵਾਸ ਦੇ ਨਾਲ ਕਿਹਾ ਕਿ ਕੁਲਵੰਤ ਸਿੰਘ ਦਾ ਕਤਲ ਉਹਨਾਂ ਦੀ ਨੂੰਹ ਦੇ ਰਿਸ਼ਤੇਦਾਰਾਂ ਵੱਲੋਂ ਹੀ ਕੀਤਾ ਗਿਆ ਹੈ।

error: Content is protected !!