10-10 ਸਾਲ ਦੀਆਂ ਬੱਚੀਆਂ ਨੂੰ ਅਧਿਆਪਕ ਸਕੂਲ ‘ਚ ਅਸ਼ਲੀਲ ਵੀਡੀਓ ਦਿਖਾ ਕੇ ਕਰਦਾ ਸੀ ਗਲਤ ਹਰਕਤਾਂ, ਇੰਝ ਖੁੱਲ੍ਹਿਆ ਭੇਦ…

10-10 ਸਾਲ ਦੀਆਂ ਬੱਚੀਆਂ ਨੂੰ ਅਧਿਆਪਕ ਸਕੂਲ ‘ਚ ਅਸ਼ਲੀਲ ਵੀਡੀਓ ਦਿਖਾ ਕੇ ਕਰਦਾ ਸੀ ਗਲਤ ਹਰਕਤਾਂ, ਇੰਝ ਖੁੱਲ੍ਹਿਆ ਭੇਦ…

ਅਮਰਗੜ੍ਹ (ਵੀਓਪੀ ਨਿਊਜ਼) ਸਕੂਲ ਇਕ ਮੰਦਰ ਹੈ ਅਤੇ ਅਧਿਆਪਕ ਉਸ ਮੰਦਰ ਦੇ ਪੁਜਾਰੀ। ਇਹ ਗੱਲ ਅਸੀ ਬਚਪਨ ਤੋਂ ਹੀ ਸੁਣਦੇ ਆ ਰਹੇ ਹਾਂ ਪਰ ਕੁਝ ਅਜਿਹੇ ਦੁਸ਼ਟ ਵੀ ਹੁੰਦੇ ਹਨ ਜੋ ਇਹਨਾਂ ਗੱਲਾਂ ਉੱਪਰੋਂ ਵਿਸ਼ਵਾਸ਼ ਹੀ ਉਠਾ ਦਿੰਦੇ ਹਨ ਅਤੇ ਪਾਪ ਕਰਨ ਲਈ ਇਸ ਮੰਦਰ ਨੂੰ ਵੀ ਨਹੀਂ ਬਖਸ਼ਦੇ। ਮਾਪੇ ਆਪਣੇ ਬੱਚਿਆਂ ਨੂੰ ਸਕੂਲ ਭੇਜਦੇ ਹਨ ਕਿਉਂਕਿ ਉਹਨਾਂ ਨੂੰ ਯਕੀਨ ਹੈ ਕਿ ਉਹ ਉੱਥੇ ਪੂਰੀ ਤਰਹਾਂ ਨਾਲ ਸੁਰੱਖਿਅਤ ਹਨ ਪਰ ਕੁਝ ਅਜਿਹੇ ਪਾਪੀ ਅਧਿਆਪਕ ਵੀ ਇਹਨਾਂ ਸਕੂਲਾਂ ਵਿਚ ਹੁੰਦੇ ਹਨ ਜੋ ਨੰਨ੍ਹੇ ਬੱਚਿਆਂ ਨੂੰ ਵੀ ਬਖਸ਼ਦੇ ਅਤੇ ਆਪਣੀਆਂ ਕਰਤੂਤਾਂ ਕਾਰਨ ਉਹਨਾਂ ਨੂੰ ਸਾਰੀ ਉਮਰ ਦਾ ਜ਼ਖਮ ਬਚਪਨ ਵਿਚ ਹੀ ਦਿੰਦੇ ਹਨ।

ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਹੈ ਅਮਰਗੜ੍ਹ ਦੇ ਇਕ ਸਕੂਲ ਤੋਂ ਜਿਥੇ ਇਕ ਅਧਿਆਪਕ ਨੇ ਸ਼ਰਮਨਾਕ ਹਰਕਤ ਕਰਦੇ ਹੋਏ ਕਰੀਬ 10 ਸਾਲ ਦੀਆਂ 2 ਲੜਕੀਆਂ ਨੂੰ ਅਸ਼ਲੀਲ ਵੀਡੀਓਜ਼ ਦਿਖਾ ਕੇ ਉਹਨਾਂ ਨਾਲ ਅਸ਼ਲੀਲ ਹਰਕਤਾਂ ਕੀਤੀਆਂ ਹਨ। ਉਕਤ ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਪੀੜਤ ਲੜਕੀਆਂ ਦੇ ਘਰ ਵਾਲਿਆਂ ਨੇ ਪੁਲਿਸ ਨੂੰ ਜਾਣਕਾਰੀ ਦਿੱਤੀ ਕਿ ਉਹਨਾਂ ਦੀਆਂ ਛੋਟੀਆਂ ਲੜਕੀਆਂ ਜਿਨ੍ਹਾਂ ਦੀ ਉਮਰ ਕਰੀਬ 10 ਹੀ ਹੈ ਸਰਕਾਰੀ ਪ੍ਰਾਇਮਰੀ ਸਕੂਲ ‘ਚ ਪੜ੍ਹਦੀਆਂ ਹਨ। ਉੱਥੇ ਹੀ ਮਾਸਟਰ ਤਜਿੰਦਰ ਸਿੰਘ ਉਹਨਾਂ ਦੀਆਂ ਲੜਕੀਆਂ ਦੇ ਨਾਲ ਅਸ਼ਲੀਲ ਵੀਡੀਓ ਦਿਖਾ ਕੇ ਉਹਨਾਂ ਨਾਲ ਅਸ਼ਲੀਲ ਹਰਕਤਾਂ ਕਰਦਾ ਸੀ। ਉਹ ਉਹਨਾਂ ਨੂੰ ਸਕੂਲ ਵਿਚ ਛੁੱਟੀ ਹੋਣ ਤੋਂ ਬਾਅਦ ਵੀ ਆਪਣੇ ਕਮਰੇ ਵਿਚ ਲੈ ਜਾਂਦਾ ਸੀ ਅਤੇ ਅਸ਼ਲੀਲ ਵੀਡੀਓਜ਼ ਦਿਖਾਉਂਦੇ ਹੋਏ ਉਹਨਾਂ ਨਾਲ ਅਸ਼ਲੀਲ ਹਰਕਤਾਂ ਕਰਦਾ ਸੀ।

ਇਸ ਦੌਰਾਨ ਉਹ ਲੜਕੀਆਂ ਨੂੰ ਧਮਕੀਆ ਦਿੰਦਾ ਸੀ ਕਿ ਜੇਕਰ ਉਹ ਇਸ ਬਾਰੇ ਕਿਸੇ ਨੂੰ ਦੱਸਣਗੀਆਂ ਤਾਂ ਉਹ ਉਹਨਾਂ ਨੂੰ ਕਲਾਸ ਵਿੱਚੋਂ ਫੇਲ੍ਹ ਕਰ ਦੇਵੇਗਾ ਅਤੇ ਉਹਨਾਂ ਨੂੰ ਜਾਨੋ ਮਾਰ ਦੇਵੇਦਾ। ਉਸ ਤੋਂ ਬਾਅਦ ਇਕ ਦਿਨ ਰੋਂਦੇ ਹੋਏ ਉਕਤ ਲੜਕੀਆਂ ਨੇ ਇਹ ਜਾਣਕਾਰੀ ਆਪਣੇ ਮਪਿਆਂ ਨੂੰ ਦਿੱਤੀ ਤਾਂ ਉਹਨਾਂ ਨੇ ਇਸ ਦੀ ਸ਼ਿਕਾਇਤ ਪੁਲਿਸ ਕੋਲ ਕੀਤੀ। ਪੁਲਿਸ ਨੇ ਪੀੜਤਾਂ ਦੇ ਮਾਪਿਆਂ ਦੇ ਬਿਆਨਾਂ ਉਪਰ ਮੁਲਜ਼ਮ ਮਾਸਟਰ ਤਜਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਨੇ ਦੱਸਿਆ ਕਿ ਅਗਲੇਰੀ ਜਾਂਚ ਜਾਰੀ ਹੈ।

error: Content is protected !!