ਪਟਿਆਲਾ ਜੇਲ੍ਹ ‘ਚੋਂ ਬਰਾਮਦ ਹੋਏ 19 ਮੋਬਾਈਲ, ਜਾਣੋ ਕਿੱਥੇ-ਕਿੱਥੇ ਲਕੋਏ ਸੀ ਮੋਬਾਈਲ…

ਪਟਿਆਲਾ ਜੇਲ੍ਹ ‘ਚੋਂ ਬਰਾਮਦ ਹੋਏ 19 ਮੋਬਾਈਲ, ਜਾਣੋ ਕਿੱਥੇ-ਕਿੱਥੇ ਲਕੋਏ ਸੀ ਮੋਬਾਈਲ…

ਪਟਿਆਲਾ (ਵੀਓਪੀ ਬਿਊਰੋ) ਪੰਜਾਬ ਦੀਆਂ ਜੇਲ੍ਹਾਂ ਵਿਚ ਲਗਾਤਾਰ ਚਲਾਈ ਜਾ ਰਹੀ ਤਲਾਸ਼ੀ ਮੁਹਿੰਮ ਦੌਰਾਨ ਨਵੇਂ – ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਇਸੇ ਦੌਰਾਨ ਕਿਸੇ ਜਗ੍ਹਾਂ ਤੋਂ ਨਸ਼ਾ ਫੜਿਆ ਜਾ ਰਿਹਾ ਹੈ ਅਤੇ ਕਿਸੇ ਜਗ੍ਹਾਂ ਤੋਂ ਨਸ਼ੇੜੀ ਕੈਦੀ ਮਿਲ ਰਹੇ। ਇਸੇ ਤਰਹਾਂ ਹੀ ਹੁਣ ਪਟਿਆਲਾ ਜੇਲ੍ਹ ਵਿੱਚੋਂ 19 ਮੋਬਾਈਲ ਬਰਾਮਦ ਹੋਏ ਹਨ। ਉਕਤ ਮੋਬਾਈਲ ਕੈਦੀਆਂ ਤੇ ਹਵਾਲਾਤੀਆਂ ਨੇ ਇਸ ਤਰੀਕੇ ਨਾਲ ਲੁਕੋਏ ਹੋਏ ਸਨ ਕਿ ਕਿਸੇ ਨੂੰ ਪਤਾ ਹੀ ਨਾ ਲੱਗੇ। ਜੇਲ੍ਹ ਅਧਿਕਾਰੀਆਂ ਨੇ ਐਤਵਾਰ ਸਵੇਰੇ ਲਗਾਤਾਰ 3 ਘੰਟੇ ਵਿਸ਼ੇਸ਼ ਚੈਕਿੰਗ ਕੀਤੀ, ਜਿਸ ਵਿਚ ਇਹ ਬਰਾਮਦਗੀ ਹੋਈ ਹੈ।

ਇਸ ਦੌਰਾਨ ਜਾਣਕਾਰੀ ਦਿੰਦੇ ਹੋਏ ਜੇਲ੍ਹ ਸੁਪਰਡੈਂਟ ਮਨਜੀਤ ਸਿੰਘ ਟਿਵਾਣਾ ਨੇ ਦੱਸਿਆ ਕਿ ਸਾਰੇ ਮੋਬਾਈਲ ਕੀ-ਪੈਡ ਵਾਲੇ ਹਨ। ਇਨ੍ਹਾਂ ਮੋਬਾਈਲਾਂ ਦੀ ਵਰਤੋਂ ਕੌਣ ਕਰ ਰਿਹਾ ਸੀ, ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਦੀ ਪੁਸ਼ਟੀ ਕਰਦਿਆਂ ਜੇਲ੍ਹ ਮੰਤਰੀ ਹਰਜੋਤ ਬੈਂਸ ਨੇ ਟਵੀਟ ਕਰ ਕੇ ਦੱਸਿਆ ਕਿ ਜੇਲ੍ਹਾਂ ਨੂੰ ਨਸ਼ਾ ਮੁਕਤ ਬਣਾਉਣ ਲਈ ਚੈਕਿੰਗ ਕੀਤੀ ਜਾ ਰਹੀ ਹੈ।

ਇਸ ਤੋਂ ਪਹਿਲਾਂ ਬੀਤੇ ਦਿਨੀਂ ਇਸੇ ਜੇਲ ਵਿਚ ਹੀ ਖੂਨੀ ਝੜਪ ਹੋਈ ਸੀ ਅਤੇ ਇਕ ਕੈਦੀ ਨੂੰ ਮਾਰਨ ਲਈ ਉਸ ਉਪਰ ਸਰੀਏ ਦੇ ਨਾਲ ਹਮਲਾ ਕੀਤਾ ਗਿਆ ਸੀ। ਇਹ ਉਹ ਹੀ ਜੇਲ ਹੇ ਜਿੱਥੇ ਸਾਬਕਾ ਕ੍ਰਿਕਟਰ ਨਵਜੋਤ ਸਿੰਘ ਸਿੱਧੂ, ਅਕਾਲੀ ਆਗੂ ਨਵਜੋਤ ਸਿੰਘ ਸਿੱਧੂ ਤੇ ਪੰਜਾਬ ਸਿੰਗਰ ਦਲੇਰ ਮਹਿੰਦੀ ਵੀ ਮੌਜੂਦ ਹਨ।

error: Content is protected !!