ਬੁਆਏਫਰੈਂਡ ਨਾਲ ਫਲੈਟ ‘ਚ ਮਨਾ ਰਹੀ ਸੀ ਰੰਗਰਲੀਆਂ, ਉੱਪਰੋਂ ਆ ਗਿਆ ਮੰਗੇਤਰ, ਬੇਇੱਜ਼ਤੀ ਮਹਿਸੂਸ ਕਰਦੀਆਂ ਕੁੜੀ ਨੇ ਕੀਤਾ ਖੌਫਨਾਕ ਕਾਰਾ…

ਖਰੜ (ਵੀਓਪੀ ਬਿਊਰੋ) ਚੰਡੀਗੜ੍ਹ ਨੇੜਲੇ ਖਰੜ ਤੋਂ ਇਕ ਬੇਹੱਦ ਹੀ ਖੌਫਨਾਕ ਘਟਨਾ ਸਾਹਮਣੇ ਆਈ ਹੈ, ਜਿੱਥੇ ਇਕ ਲੜਕੇ ਨੇ ਜਦ ਆਪਣੀ ਮੰਗੇਤਰ ਨੂੰ ਉਸ ਦੇ ਬੁਆਏਫਰੈਂਡ ਨਾਲ ਰੰਗਰਲੀਆਂ ਮਨਾਉਂਦੇ ਹੋਏ ਫੜਿਆ ਤਾਂ ਲੜਕੀ ਨੇ ਇਸ ਘਟਨਾ ਤੋਂ ਬੇਇੱਜ਼ਤ ਹੁੰਦੇ ਹੋਏ ਫਲੈਟ ਦੀ ਤੀਜੀ ਮੰਜ਼ਿਲ ਤੋਂ ਛਾਲ ਮਾਰ ਦਿੱਤੀ। ਘਟਨਾ ਤੋਂ ਬਾਅਦ ਲੜਕੀ ਦੀ ਹਾਲਾਤ ਗੰਭੀਰ ਹੈ ਅਤੇ ਉਸ ਨੂੰ ਪੀਜੀਆਈ ਰੈਪਰ ਕੀਤਾ ਗਿਆ ਹੈ। ਘਟਨਾ ਤੋਂ ਬਾਅਦ ਪੁਲਿਸ ਨੇ ਵੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਮੁਤਾਬਕ ਸ਼ਿਵਾਲਿਕ ਸਿਟੀ ਦਾ ਵਸਨੀਕ ਇਕ ਨੌਜਵਾਨ ਗੁੜਗਾਓਂ ਨੌਕਰੀ ਕਰਦਾ ਹੈ। ਉਹ ਸ਼ਨੀਵਾਰ ਤੇ ਐਤਵਾਰ ਆਪਣੇ ਘਰ ਆਉਂਦਾ ਹੈ। ਨੌਜਵਾਨ ਨੇ ਆਪਣੀ ਮੰਗੇਤਰ ਨੂੰ ਇਕ ਵੱਖਰਾ ਫਲੈਟ ਸ਼ਿਵਾਲਿਕ ਸਿਟੀ ‘ਚ ਹੀ ਲੈ ਕੇ ਦਿੱਤਾ ਹੋਇਆ ਹੈ। ਕੁੜੀ ਮੋਹਾਲੀ ਵਿਖੇ ਇਕ ਕੰਪਨੀ ‘ਚ ਨੌਕਰੀ ਕਰਦੀ ਹੈ, ਜਿੱਥੇ ਕਿ ਉਸ ਦਾ ਇਕ ਕਲਾਸਮੇਟ ਮੁੰਡਾ ਵੀ ਉਸ ਨਾਲ ਨੌਕਰੀ ਕਰਦਾ ਹੈ। ਇਸ ਗੱਲ ਉੱਤੇ ਮੰਗੇਤਰ ਕਈ ਵਾਰ ਉਨ੍ਹਾਂ ਦੋਹਾਂ ਦੇ ਰਿਸ਼ਤੇ ਬਾਰੇ ਵੀ ਪੁੱਛਦਾ ਸੀ ਪਰ ਲੜਕੀ ਹਰ ਵਾਰ ਕਹਿੰਦੀ ਸੀ ਕਿ ਅਜਿਹਾ ਕੁਝ ਨਹੀਂ ਹੈ।

