ਕਰ ਲਓ ਘਿਓ ਨੂੰ ਭਾਂਡਾ, ਪ੍ਰਧਾਨ ਮੰਤਰੀ ਨੇ ਪਾਰਟੀ ‘ਚ ਦਾਰੂ ਪੀ ਕੇ ਮਚਾਇਆ ਗਦਰ, ਵੀਡੀਓ ਵਾਇਰਲ ਹੋਈ ਤਾਂ…

ਕਰ ਲਓ ਘਿਓ ਨੂੰ ਭਾਂਡਾ, ਪ੍ਰਧਾਨ ਮੰਤਰੀ ਨੇ ਪਾਰਟੀ ‘ਚ ਦਾਰੂ ਪੀ ਕੇ ਮਚਾਇਆ ਗਦਰ, ਵੀਡੀਓ ਵਾਇਰਲ ਹੋਈ ਤਾਂ…

ਵੀਓਪੀ ਬਿਊਰੋ- ਸੋਚੋ ਜੇਕਰ ਤੁਹਾਡਾ ਪ੍ਰਧਾਨ ਮੰਤਰੀ ਦਾਰੂ ਪੀ ਕੇ ਤੁਹਾਡੇ ਸਾਹਮਣੇ ਖੂਬ ਮਸਤੀ ਕਰ ਰਿਹਾ ਹੋਵੇ ਜਿਵੇਂ ਉਸ ਨੂੰ ਕੋਈ ਫਿਕਰ ਹੀ ਨਾ ਹੋਵੇ। ਤੁਹਾਨੂੰ ਇਸ ਬਾਰੇ ਜ਼ਿਆਦਾ ਸੋਚਣ ਦੀ ਲੋੜ ਨਹੀ ਹੈ ਕਿਉਂਕਿ ਇਹ ਸਾਡਾ ਪ੍ਰਧਾਨ ਮੰਤਰੀ ਨਹੀਂ ਸਗੋਂ ਕਿ ਫਿਨਲੈਂਡ ਦੀ ਪ੍ਰਧਾਨ ਮੰਤਰੀ ਹੈ। ਫਿਨਲੈਂਡ ਦੀ ਪ੍ਰਧਾਨ ਮੰਤਰੀ ਸਨਾ ਮਾਰਿਨ ਨੇ ਇਕ ਪਾਰਟੀ ਦੌਰਾਨ ਸ਼ਰਾਬ ਪੀ ਕੇ ਖੂਬ ਮਸਤੀ ਕੀਤੀ ਪਰ ਇਸ ਲਈ ਉਸ ਨੂੰ ਵਿਰੋਧੀਆਂ ਦੇ ਸ਼ਬਦੀ ਹਮਲੇ ਦਾ ਵਿਰੋਧ ਕਰਨਾ ਪੈ ਰਿਹਾ ਹੈ।

ਹਾਲਾਂਕਿ ਇਸ ਮਾਮਲੇ ਸਬੰਧੀ ਫਿਨਲੈਂਡ ਦੀ ਪ੍ਰਧਾਨ ਮੰਤਰੀ ਸਨਾ ਮਾਰਿਨ ਨੇ ਸਫਾਈ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਨੇ ਕਿਸੇ ਵੀ ਗੈਰ-ਕਾਨੂੰਨੀ ਡਰੱਗ ਦੀ ਵਰਤੋਂ ਨਹੀਂ ਕੀਤੀ ਹੈ। ਜਦ ਕਿ ਵਿਰੋਧੀ ਕਹਿ ਰਹੇ ਹਨ ਕਿ ਪ੍ਰਧਾਨ ਮੰਤਰੀ ਸਨਾ ਮਾਰਿਨ ਨੇ ਗੈਰ-ਕਾਨੂੰਨੀ ਡਰੱਗਜ਼ ਦੀ ਵਰਤੋਂ ਕੀਤੀ ਹੈ। ਵਿਰੋਧੀ ਪਾਰਟੀਆਂ ਦੇ ਵਧਦੇ ਦਬਾਅ ਤੋਂ ਬਾਅਦ ਹੁਣ ਉਸ ਨੂੰ ਡਰੱਗ ਟੈਸਟ ਕਰਵਾਉਣਾ ਪਿਆ ਹੈ।

ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਵੀਡੀਓ ‘ਚ ਸਨਾ ਮਰੀਨ ਆਪਣੇ ਦੋਸਤਾਂ ਨਾਲ ਸ਼ਰਾਬ ਪੀਂਦੀ ਅਤੇ ਪਾਰਟੀ ਕਰਦੀ ਨਜ਼ਰ ਆ ਰਹੀ ਹੈ। ਯੂਜ਼ਰਸ ਪੀਐੱਮ ਦੇ ਵੀਡੀਓ ‘ਤੇ ਤਰ੍ਹਾਂ-ਤਰ੍ਹਾਂ ਦੇ ਰਿਐਕਸ਼ਨ ਦੇ ਰਹੇ ਹਨ। ਕੁਝ ਇਸ ਘਟਨਾ ਨੂੰ ਸਾਧਾਰਨ ਦੱਸ ਰਹੇ ਹਨ ਅਤੇ ਕੁਝ ਕਹਿੰਦੇ ਹਨ ਕਿ ਸਨਾ ਮਰੀਨ ਫਿਨਲੈਂਡ ਦੀ ਪ੍ਰਧਾਨ ਮੰਤਰੀ ਬਣਨ ਦੇ ਯੋਗ ਨਹੀਂ ਹੈ।ਪਾਰਟੀ ਵਿੱਚ ਸ਼ਰਾਬ ਦੇ ਨਸ਼ੇ ਵਿੱਚ ਨੱਚਣ ਦੀ ਵੀਡੀਓ ਕਾਫ਼ੀ ਵਾਇਰਲ ਹੋ ਰਹੀ ਹੈ। ਡੋਪ ਟੈਸਟ ਦੀ ਰਿਪੋਰਟ ਹਫਤੇ ਬਾਅਦ ਆਵੇਗੀ।

error: Content is protected !!