ਪਹਿਲਾਂ ਹਿੰਦੂ ਨੇਤਾ, ਫਿਰ ਡੇਰਾ ਪ੍ਰੇਮੀ ਤੇ ਹੁਣ ਇਸ ਡੇਰੇ ਦੇ ਮਹੰਤ ਦਾ ਕਰ ਦਿੱਤਾ ਕਤਲ, ਖੂਨ ਨਾਲ ਲੱਥਪੱਥ ਲਾਸ਼ ਮਿਲੀ ਤਾਂ ਸ਼ਰਧਾਲੂਆਂ ਦੀਆਂ ਨਿਕਲੀਆਂ ਚੀਕਾਂ…

ਪਹਿਲਾਂ ਹਿੰਦੂ ਨੇਤਾ, ਫਿਰ ਡੇਰਾ ਪ੍ਰੇਮੀ ਤੇ ਹੁਣ ਇਸ ਡੇਰੇ ਦੇ ਮਹੰਤ ਦਾ ਕਰ ਦਿੱਤਾ ਕਤਲ, ਖੂਨ ਨਾਲ ਲੱਥਪੱਥ ਲਾਸ਼ ਮਿਲੀ ਤਾਂ ਸ਼ਰਧਾਲੂਆਂ ਦੀਆਂ ਨਿਕਲੀਆਂ ਚੀਕਾਂ…

ਫ਼ਤਿਹਗੜ੍ਹ ਸਾਹਿਬ (ਵੀਓਪੀ ਬਿਊਰੋ) ਪੰਜਾਬ ਦਾ ਮਾਹੌਲ ਇਸ ਸਮੇਂ ਬੇਹੱਦ ਹੀ ਖਰਾਬ ਹੋ ਗਿਆ ਹੈ। ਹਰ ਰੋਜ਼ ਕਤਲ ਹੋ ਰਹੇ ਹਨ ਅਤੇ ਇਸ ਤਰਹਾਂ ਦੇ ਮਾਹੌਲ ਦੇ ਵਿੱਚ ਆਮ ਲੋਕਾਂ ਦੀ ਜਿਊਣਾ ਬੇਹੱਦ ਹੀ ਮੁਸ਼ਕਲ ਹੋ ਗਿਆ ਹੈ। ਅਜਿਹਾ ਹੀ ਮਾਮਲਾ ਹੁਣ ਸਾਹਮਣੇ ਆਇਆ ਹੈ ਮੁਹਾਲੀ ਜ਼ਿਲ੍ਹੇ ਦੇ ਪਿੰਡ ਬੁੱਢਣਪੁਰ ਵਿੱਚ ਚਾਰ ਦਹਾਕਿਆਂ ਤੋਂ ਝੌਂਪੜੀ ਵਿੱਚ ਰਹਿਣ ਵਾਲੇ ਮਹੰਤ ਸ਼ੀਤਲ ਦਾਸ (70) ਦੇ ਕਤਲ ਦਾ, ਜਿਸ ਦਾ ਬੀਤੇ ਦਿਨ ਅਣਪਛਾਤਿਆਂ ਨੇ ਕਤਲ ਕਰ ਦਿੱਤਾ ਹੈ। ਜਿੱਥੇ ਕੁਝ ਦਿਨ ਪਹਿਲਾਂ ਹੀ ਹਿੰਦੂ ਨੇਤਾ ਸੁਧੀਰ ਸੂਰੀ ਦਾ ਅੰਮ੍ਰਿਤਸਰ ਵਿਖੇ ਸ਼ਰੇਆਮ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ, ਉੱਥੇ ਹੀ ਬੀਤੇ ਦਿਨ ਫਰੀਦਕੋਟ ਦੇ ਕੋਟਕਪੁਰਾ ਵਿੱਚ ਵੀ ਡੇਰਾ ਪ੍ਰੇਮੀ ਦਾ ਸਵੇਰ ਦੇ ਸਮੇਂ ਹੀ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਇਹਨਾਂ ਤੋਂ ਬਾਅਦ ਹੁਣ ਮੁਹਾਲੀ ਜ਼ਿਲ੍ਹੇ ਦੇ ਪਿੰਡ ਬੁੱਢਣਪੁਰ ਵਿੱਚ ਚਾਰ ਦਹਾਕਿਆਂ ਤੋਂ ਝੌਂਪੜੀ ਵਿੱਚ ਰਹਿਣ ਵਾਲੇ ਮਹੰਤ ਸ਼ੀਤਲ ਦਾਸ (70) ਦਾ ਅਣਪਛਾਤੇ ਵਿਅਕਤੀਆਂ ਵੱਲੋਂ ਕਤਲ ਕਰ ਦਿੱਤਾ ਗਿਆ।


ਵੀਰਵਾਰ ਸਵੇਰੇ 10 ਵਜੇ ਪਿੰਡ ਦੀਆਂ ਔਰਤਾਂ ਨੇ ਮਹੰਤ ਦੀ ਖੂਨ ਨਾਲ ਲੱਥਪੱਥ ਲਾਸ਼ ਦੇਖੀ। ਇਸ ਤੋਂ ਬਾਅਦ ਪੁਲਿਸ ਨੂੰ ਸੂਚਨਾ ਦਿੱਤੀ ਗਈ। ਮਹੰਤ ਸ਼ੀਤਲ ਦਾਸ ਮੂਲ ਰੂਪ ਵਿੱਚ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਇੱਕ ਪਿੰਡ ਦੇ ਰਹਿਣ ਵਾਲੇ ਸਨ। ਉਹ ਪਿਛਲੇ 42 ਸਾਲਾਂ ਤੋਂ ਪਿੰਡ ਬੁੱਢਣਪੁਰ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਦੇ ਪਿੱਛੇ ਮਹੰਤ ਸਾਵਨ ਦਾਸ ਦੀ ਸਮਾਧ ਦੇ ਕੋਲ ਇੱਕ ਝੌਂਪੜੀ ਵਿੱਚ ਰਹਿੰਦਾ ਸੀ। ਡੀਐਸਪੀ ਤੋਂ ਲੈ ਕੇ ਸਾਰੇ ਵੱਡੇ ਪੁਲੀਸ ਅਧਿਕਾਰੀ ਮੌਕੇ ’ਤੇ ਪਹੁੰਚ ਗਏ। ਇੰਸਪੈਕਟਰ ਕਰਮਜੀਤ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜਲਦ ਹੀ ਦੋਸ਼ੀ ਸਲਾਖਾਂ ਪਿੱਛੇ ਹੋਣਗੇ। ਪਿੰਡ ਵਾਸੀਆਂ ਨੇ ਦੱਸਿਆ ਕਿ ਬੁੱਧਵਾਰ ਰਾਤ ਪਿੰਡ ਵਿੱਚ ਮੱਝਾਂ ਚੋਰਾਂ ਦਾ ਇੱਕ ਗਰੋਹ ਘੁੰਮ ਰਿਹਾ ਸੀ। ਜਦੋਂ ਉਹ ਕਿਸਾਨ ਦੀ ਮੱਝ ਨੂੰ ਖੋਲ੍ਹਣ ਲੱਗਾ ਤਾਂ ਰੌਲਾ ਸੁਣ ਕੇ ਨੇੜਲੇ ਘਰ ਦੇ ਲੋਕ ਜਾਗ ਪਏ ਅਤੇ ਉਨ੍ਹਾਂ ਰੌਲਾ ਪਾਇਆ। ਵਾਰਦਾਤ ਤੋਂ ਬਾਅਦ ਦੋਸ਼ੀ ਵਿਹੜੇ ਦੀ ਕੰਧ ਟੱਪ ਕੇ ਫਰਾਰ ਹੋ ਗਿਆ। ਪਿੰਡ ਵਾਸੀਆਂ ਨੂੰ ਸ਼ੱਕ ਹੈ ਕਿ ਮਹੰਤ ਸ਼ੀਤਲ ਦਾਸ ਦਾ ਕਤਲ ਮੱਝਾਂ ਚੋਰੀ ਕਰਨ ਵਾਲੇ ਗਰੋਹ ਨੇ ਕੀਤਾ ਹੈ। ਥਾਣਾ ਬਨੂੜ ਦੇ ਮੁਖੀ ਕਰਮਜੀਤ ਸਿੰਘ ਰਾਜਪੁਰਾ ਦੇ ਡੀਐਸਪੀ ਸੁਰਿੰਦਰ ਮੋਹਨ ਸਮੇਤ ਮੌਕੇ ’ਤੇ ਪੁੱਜੇ।

error: Content is protected !!