Skip to content
Saturday, May 16, 2026
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2022
November
11
ਫਿਜ਼ੀਕਲ ਐਜ਼ੂਕੇਸ਼ਨ ਪੜ੍ਹਾਉਂਦਾ ਟੀਚਰ ਵਿਦਿਆਰਥਣਾਂ ਦੇ ਟੱਚ ਕਰਦਾ ਸੀ ਪ੍ਰਾਈਵੇਟ ਪਾਰਟ, ਕਹਿੰਦਾ ਸੀ ਬੁੱਲਾਂ ‘ਚ ਹੁੰਦੀਆਂ ਨੇ ਸਭ ਤੋਂ ਜਿਆਦਾ ਨਸਾਂ ਤੇ ਕਰਦਾ ਸੀ ਕਿਸ, 15 ਵਿਦਿਆਰਥਣਾਂ ਨੇ ਤੰਗ ਆ ਕੇ ਦੱਸਿਆ ਘਰਦਿਆਂ ਨੂੰ, ਤਾਂ…
Latest News
National
ਫਿਜ਼ੀਕਲ ਐਜ਼ੂਕੇਸ਼ਨ ਪੜ੍ਹਾਉਂਦਾ ਟੀਚਰ ਵਿਦਿਆਰਥਣਾਂ ਦੇ ਟੱਚ ਕਰਦਾ ਸੀ ਪ੍ਰਾਈਵੇਟ ਪਾਰਟ, ਕਹਿੰਦਾ ਸੀ ਬੁੱਲਾਂ ‘ਚ ਹੁੰਦੀਆਂ ਨੇ ਸਭ ਤੋਂ ਜਿਆਦਾ ਨਸਾਂ ਤੇ ਕਰਦਾ ਸੀ ਕਿਸ, 15 ਵਿਦਿਆਰਥਣਾਂ ਨੇ ਤੰਗ ਆ ਕੇ ਦੱਸਿਆ ਘਰਦਿਆਂ ਨੂੰ, ਤਾਂ…
November 11, 2022
Voice of Punjab
ਫਿਜ਼ੀਕਲ ਐਜ਼ੂਕੇਸ਼ਨ ਪੜ੍ਹਾਉਂਦਾ ਟੀਚਰ ਵਿਦਿਆਰਥਣਾਂ ਦੇ ਟੱਚ ਕਰਦਾ ਸੀ ਪ੍ਰਾਈਵੇਟ ਪਾਰਟ, ਕਹਿੰਦਾ ਸੀ ਬੁੱਲਾਂ ‘ਚ ਹੁੰਦੀਆਂ ਨੇ ਸਭ ਤੋਂ ਜਿਆਦਾ ਨਸਾਂ ਤੇ ਕਰਦਾ ਸੀ ਕਿਸ, 15 ਵਿਦਿਆਰਥਣਾਂ ਨੇ ਤੰਗ ਆ ਕੇ ਦੱਸਿਆ ਘਰਦਿਆਂ ਨੂੰ, ਤਾਂ…
ਬੈਂਗਲੁਰੂ (ਵੀਓਪੀ ਬਿਊਰੋ) ਅਧਿਆਪਕ ਦੀ ਦਰਜਾ ਉੱਤਮ ਹੁੰਦਾ ਹੈ ਅਤੇ ਹਰ ਕੋਈ ਆਪਣੇ ਅਧਿਆਪਕ ਵਿੱਚੋਂ ਆਪਣੇ ਮਾਪਿਆਂ ਅਤੇ ਆਪਣੇ ਮਾਰਗ ਦਰਸ਼ਕ ਦੀ ਝਲਕ ਦੇਖਦਾ ਹੈ ਪਰ ਕਈ ਵਾਰ ਕਈ ਪਾਪੀ ਲੋਕ ਇਸਸ ਪਵਿੱਤਰ ਤੇ ਉੱਤਮ ਦਰਜੇ ਨੂੰ ਵੀ ਬਦਨਾਮ ਕਰ ਦਿੰਦੇ ਹਨ। ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਹੈ ਬੈਂਗਲੁਰੂ ਦੇ ਇੱਕ ਸਰਕਾਰੀ ਸਕੂਲ ਦੇ ਅਧਿਆਪਕ ਦਾ, ਜੋ ਆਪਣੀਆਂ ਹੀ ਵਿਦਿਆਰਥਣਾਂ ਨੂੰ ਪੜ੍ਹਾਈ ਦੇ ਨਾਲ-ਨਾਲ ਉਹਨਾਂ ਦਾ ਜਿਨਸੀ ਸ਼ੋਸ਼ਣ ਕਰਦਾ ਸੀ ਅਤੇ ਉਹਨਾਂ ਦੇ ਪ੍ਰਾਈਵੇਟ ਪਾਰਟ ਨੂੰ ਟੱਚ ਕਰਦਾ ਸੀ। ਉਕਤ ਦੋਸ਼ੀ ਵਿਦਿਆਰਥਣਾਂ ਨੂੰ ਫਿਜ਼ੀਕਲ ਐਜ਼ੂਕੇਸ਼ਨ ਪੜ੍ਹਾਉਂਦਾ ਸੀ ਅਤੇ ਉਹਨਾਂ ਨੂੰ ਟੱਚ ਕਰਦਾ ਹੋਇਆ ਕਹਿੰਦਾ ਸੀ ਕਿ ਸਾਡੇ ਬੁੱਲਾਂ ਦੇ ਵਿੱਚ ਸਭ ਤੋਂ ਵੱਧ ਨਸਾਂ ਹੁੰਦੀਆਂ ਹਨ ਅਤੇ ਇੰਨਾਂ ਕਹਿੰਦਾ ਹੋਇਆ ਵਿਦਿਆਰਥਣਾਂ ਨੂੰ ਕਿਸ ਵੀ ਕਰਦਾ ਸੀ। ਤੰਗ ਆਈਆਂ ਵਿਦਿਆਰਥਣਾਂ ਦੀ ਸ਼ਿਕਾਇਤ ਤੋਂ ਬਾਅਦ ਹੁਣ ਦੋਸ਼ੀ ਪੁਲਿਸ ਦੀ ਗ੍ਰਿਫਤ ਵਿੱਚ ਹੈ।
ਜਾਣਕਾਰੀ ਮੁਤਾਬਕ ਸਥਾਨਕ ਇਲਾਕੇ ਦੇ ਹੇਬਲ ਦੇ ਇੱਕ ਸਰਕਾਰੀ ਸਕੂਲ ਦਾ ਅਧਿਆਪਕ ਅੰਜਨੱਪਾ ਸਰੀਰਕ ਸਿੱਖਿਆ ਦੀਆਂ ਕਲਾਸਾਂ ਦੌਰਾਨ ਵਿਦਿਆਰਥਣਾਂ ਨੂੰ ਅਣਉਚਿਤ ਤਰੀਕੇ ਨਾਲ ਛੂਹਦਾ ਅਤੇ ਚੁੰਮਦਾ ਸੀ। ਇਹ ਗੱਲ ਸਾਹਮਣੇ ਉਸ ਸਮੇਂ ਆਈ ਜਦ 15 ਦੇ ਕਰੀਬ ਵਿਦਿਆਰਥਣਾਂ ਦੇ ਉਸ ਦੀਆਂ ਹਰਕਤਾਂ ਤੋਂ ਤੰਗ ਆ ਕੇ ਹੌਂਸਲਾ ਕਰ ਕੇ ਆਪਣੇ ਘਰਦਿਆਂ ਨੂੰ ਸ਼ਿਕਾਇਤ ਦਿੱਤੀ ਅਤੇ ਮਾਪਿਆਂ ਨੇ ਇਸ ਸਾਰੇ ਮਾਮਲੇ ਬਾਰੇ ਸਕੂਲ ਦੇ ਮੁੱਖ ਅਧਿਆਪਕ ਨੂੰ ਜਾਣਕਾਰੀ ਦਿੱਤੀ। ਹੈੱਡਮਾਸਟਰ ਨੇ ਮਾਮਲੇ ਦੀ ਅੰਦਰੂਨੀ ਜਾਂਚ ਕਰਵਾਈ। ਜਾਂਚ ਵਿੱਚ ਵਿਦਿਆਰਥੀਆਂ ਨੇ ਦੋਸ਼ ਲਾਇਆ ਕਿ ਉਕਤ ਅਧਿਆਪਕ ਲੰਚ ਬ੍ਰੇਕ ਅਤੇ ਪੀਈ ਕਲਾਸਾਂ ਦੌਰਾਨ ਗਲਤ ਤਰੀਕੇ ਨਾਲ ਛੂਹਦਾ ਅਤੇ ਚੁੰਮਦਾ ਹੈ। ਅਧਿਆਪਕ ‘ਤੇ ਲੱਗੇ ਦੋਸ਼ਾਂ ਦੀ ਪੁਸ਼ਟੀ ਹੋਣ ਤੋਂ ਬਾਅਦ ਹੈੱਡਮਾਸਟਰ ਨੇ ਮੰਗਲਵਾਰ ਨੂੰ ਦੋਸ਼ੀ ਖਿਲਾਫ ਪੁਲਸ ‘ਚ ਸ਼ਿਕਾਇਤ ਦਰਜ ਕਰਵਾਈ। ਪੁਲੀਸ ਨੇ ਉਸ ਖ਼ਿਲਾਫ਼ ਪੋਕਸੋ ਐਕਟ ਅਤੇ ਹੋਰ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
Post navigation
ਗੁਰਪਤਵੰਤ ਪੰਨੂ ਨੇ ਫਿਰ ਅਲਾਪਿਆ ਖਾਲਿਸਤਾਨੀ ਰਾਗ, ਕਿਹਾ- ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਦੇਣ ਵਾਲਿਆਂ ਨੂੰ ਦੇਵਾਂਗੇ ਲੱਖਾਂ ਰੁਪਏ, ਹੁਣ ਇਹਨਾਂ ਨੂੰ ਦਿੱਤੀ ਧਮਕੀ…
ਸਿੱਧੂ ਮੂਸੇਵਾਲਾ ਕਤਲਕਾਂਡ ਨਾਲ ਜੁੜੇ ਡੇਰੀ ਪ੍ਰੇਮੀ ਕਤਲਕਾਂਡ ਦੇ ਤਾਰ, ਪਰਿਵਾਰ ਨੇ ਸੰਸਕਾਰ ਤੋਂ ਕੀਤਾ ਇਨਕਾਰ ਤਾਂ ਪੁਲਿਸ ਨੇ ਕੀਤਾ ਇਹ ਖੁਲਾਸਾ…
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us