ਕੈਨੇਡਾ ਦੇ ਵਿੱਚ Study Visa ਤੇ ਜਾਣ ਵਾਲੇ ਸਭ ਤੋਂ ਵੱਡੇ ਸੂਬੇ ਵਿੱਚ ਲੱਗਿਆ ਚਾਰ ਹਫਤਿਆਂ ਲਈ ਲੋਕ ਡਾਉਨ
ਵੀਓਪੀ ਬਿਊਰੋ – ਕੈਨੇਡਾ ਦੇ ਓਨਟਾਰੀਓ ਵਿੱਚ ਕੋਰੋਨਵਾਇਰਸ ਦੇ ਵਧਦੇ ਕੇਸਾਂ ਨੂੰ ਦੇਖਦੇ ਹੋਏ ਉਥੇ ਚਾਰ ਹਫ਼ਤਿਆਂ ਲਈ ਲੋਕ ਡਾਉਨ ਲਗਾ ਦਿੱਤਾ ਗਿਆ ਹੈ | ਪ੍ਰੀਮੀਅਰ ਡੱਗ ਫੋਰਡ ਨੇ ਵੀਰਵਾਰ ਨੂੰ ਐਲਾਨ ਕੀਤਾ ਕਿ ਕੈਨੇਡੀਅਨ ਸੂਬਾ ਓਨਟਾਰੀਓ ‘ਚ ਸ਼ਨੀਵਾਰ ਤੋਂ ਚਾਰ ਹਫਤਿਆਂ ਲਈ ਲਗਾਏ ਲੋਕ ਡਾਉਨ ਦੇ ਸਾਰੇ ਪ੍ਰਬੰਧ ਕਰ ਲਏ ਗਏ ਨੇ |
ਕੈਨੇਡਾ ਦੇ ਘਣੀ ਆਬਾਦੀ ਵਾਲੇ ਰਾਜ ਓਨਟਾਰੀਓ ਦੇ ਵਿੱਚ ਤੇਜੀ ਨਾਲ ਫਾਇਲ ਰਹੇ ਕੋਰਨਾ ਸੰਕਰਮਨ ਦੇ ਕਾਰਣ ਸਥਿਤੀਆਂ ਖਰਾਬ ਹੋ ਗਈਆਂ ਹਨ | ਮਹਾਂਮਾਰੀ ਤੇ ਕਾਬੂ ਪਾਉਣ ਲਈ ਹੁਣ ਉਥੇ ਚਾਰ ਹਫਤਿਆਂ ਲਈ ਪੂਰੀ ਤਰਹ ਲੋਕ ਡਾਉਨ ਕਰ ਦਿੱਤਾ ਗਿਆ | ਵੱਧ ਰਹੇ ਮਰੀਜਾਂ ਦੇ ਕਾਰਣ ਹੋਟਲ ਰੇਸਤਰਾਂ ਵੀ ਬੰਦ ਕਰ ਦਿੱਤੇ ਗਈ ਹਨ | ਪਰਸਨਲ ਕੇਅਰ ਅਤੇ ਜਿਮ ਵੀ ਇਸ ਦੌਰਾਨ ਬੰਦ ਰਹਿਣਗੇ | ਕੇਵਲ ਜਰੂਰੀ ਸਮਾਨ ਦੀਆਂ ਦੁਕਾਨਾਂ ਅਤੇ ਸਟੋਰ ਹੀ ਖੁੱਲ ਸਕਣਗੇ | ਇਹਨਾਂ ਸਟੋਰਾਂ ਤੇ ਵੀ 50 ਫੀਸਦੀ ਤੋਂ ਵੱਧ ਲੋਕ ਖ਼ਰੀਦਦਾਰੀ ਨਹੀਂ ਕਰ ਸਕਣਗੇ | ਇਥੇ ਹਰ ਰੋਜ਼ 2500 ਤੋਂ ਵੱਧ ਕੇਸ ਆਉਣ ਲੱਗ ਪਏ ਸਨ ਜਿਸ ਦੇ ਚਲਦੇ ਲੋਕ ਡਾਉਨ ਚਾਰ ਹਫਤਿਆਂ ਦਾ ਕੀਤਾ ਗਿਆ ਹੈ |